:

ਚਾਇਨਾ ਡੋਰ ਦਾ ਕਹਿਰ: 4 ਸਾਲ ਦਾ ਬੱਚਾ ਆਇਆ ਲਪੇਟ 'ਚ


ਚਾਇਨਾ ਡੋਰ ਦਾ ਕਹਿਰ: 4 ਸਾਲ ਦਾ ਬੱਚਾ ਆਇਆ ਲਪੇਟ 'ਚ  

ਖੰਨਾ

  ਖੰਨਾ ਚ ਚਾਇਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਦਾ ਸ਼ਿਕਾਰ ਇਕ 4 ਸਾਲ ਦਾ ਬੱਚਾ ਹੋਇਆ, ਖੰਨਾ ਦੇ ਮਾਤਾ ਰਾਣੀ ਮੁਹੱਲਾ ਵਿਚ ਰਹਿਣ ਵਾਲੇ ਇਕ 4 ਸਾਲ ਦੇ ਪਰਵਿਸ਼ ਨਾਮ ਦਾ ਛੋਟਾ ਬੱਚਾ ਜੋ ਕਿ ਰੋਜਾਨਾ ਦੀ ਤਰਾਂ ਆਪਣੇ ਘਰ ਦੇ ਬਾਹਰ ਗਲੀ ਵਿਚ ਸਾਇਕਲ ਚਲਾ ਰਿਹਾ ਸੀ ਉੱਥੇ ਹੀ ਇਕ ਵੱਢੀ ਹੋਈ ਪਤੰਗ ਨੂੰ ਫੜਨ ਦੇ ਚੱਕਰ ਵਿਚ ਪਲਾਸਿਟਕ ਡੋਰ ਨੂੰ ਭੱਜ ਰਹੇ ਬੱਚੀਆਂ ਦੇ ਹੱਥ ਵਿਚ ਫੜੀ ਪਲਾਸਟਿਕ ਦੀ ਡੋਰ ਪਰਵਿਸ਼ ਦੇ ਗਲੇ ਨੂੰ ਕੱਟਦੀ ਹੋਈ ਗਰਦਨ ਦੀਆਂ ਗੱਡੀਆਂ ਤੱਕ ਪਹੁੰਚ ਗਈ ਜਿਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਦੁਆਰਾ ਉਸ ਦੇ ਗਲੇ ਦਾ ਇਲਾਜ ਕਰਕੇ ਟਾਂਕੇ ਲਗਾਏ ਗਏ, ਖੰਨਾ 'ਚ ਰਹਿਣ ਵਾਲਾ ਇਕ 4 ਸਾਲਾ ਬੱਚਾ ਗਲੀ 'ਚ ਰੋਜ਼ਾਨਾ ਦੀ ਤਰ੍ਹਾਂ ਸਾਈਕਲ ਚਲਾ ਰਿਹਾ ਸੀ। 

ਇਸ ਦੌਰਾਨ ਕੁਝ ਬੱਚੇ ਗਲੀ 'ਚ ਪਲਾਸਟਿਕ ਡੋਰ ਨਾਲ ਗਾਟੀਆ ਤਿਆਰ ਕਰਕੇ ਪਤੰਗਾਂ ਫੜ ਰਹੇ ਸਨ। ਅਚਾਨਕ ਸਾਈਕਲ ਸਵਾਰ ਬੱਚੇ ਦੇ ਗਲੇ 'ਚ ਡੋਰ ਫਸ ਗਈ ਤੇ ਗਲਾ ਚੀਰਦੀ ਹੋਈ ਹੱਡੀਆ ਤਕ ਪੁੱਜ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾ ਜ਼ਖ਼ਮੀ ਹੋ ਗਿਆ। ਮਾਤਾ ਰਾਣੀ ਮੁਹੱਲਾ ਖੰਨਾ ਦੇ ਵਸਨੀਕ ਦੀਪਕ ਮਹਿਤਾ ਨੇ ਦੱਸਿਆ ਉਸ ਦਾ ਬੇਟਾ ਪਲਵੀਸ਼ 4 ਸਾਲ ਦਾ ਹੈ। ਉਹ ਗਲੀ 'ਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਪਤੰਗ ਲੁੱਟਣ ਵਾਲੇ ਕੁਝ ਬੱਚੇ ਗਲੀ ਵਿਚ ਘੁੰਮ ਰਹੇ ਸਨ, ਜਿਨ੍ਹਾਂ ਵੱਲੋਂ ਸੁੱਟੀ ਡੋਰ ਪਲਵੀਸ਼ ਦੇ ਗਲੇ 'ਚ ਫਸ ਗਈ ਤੇ ਗਲਾ ਕੱਟਦੀ ਹੋਈ ਹੱਡੀਆ ਤਕ ਪਹੁੰਚ ਗਈ, ਜਿਵੇ ਹੀ ਬੱਚੇ ਦੇ ਪਰਿਵਾਰ ਨੂੰ ਪਤਾ ਲੱਗਿਆ ਉਹ ਬੱਚੇ ਨੂੰ ਤੁਰੰਤ ਖੰਨਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਐਮਰਜੈਸੀ ਡਾਕਟਰ ਨੂੰ ਟਾਕੇ ਲਗਾਏ। ਦੀਪਕ ਨੇ ਕਿਹਾ ਭਗਵਾਨ ਦਾ ਸ਼ੁਕਰ ਹੈ ਕਿ ਬੱਚੇ ਦੀ ਜਾਨ ਬਚ ਗਈ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media