:

ਮਹੇਸ਼ ਕੁਮਾਰ ਲੋਟੇ ਦੇ ਦਫਤਰ ਪੁਲਿਸ ਨੇ ਮਾਰੀ ਰੇਡ, ਹੋ ਗਿਆ ਹੰਗਾਮਾ


ਮਹੇਸ਼ ਕੁਮਾਰ ਲੋਟੇ ਦੇ ਦਫਤਰ ਪੁਲਿਸ ਨੇ ਮਾਰੀ ਰੇਡ, ਹੋ ਗਿਆ ਹੰਗਾਮਾ

 ਬਰਨਾਲਾ 

ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੇ ਦਫਤਰ ਵਿੱਚ ਪੁਲਿਸ ਨੇ ਰੇਡ ਮਾਰ ਦਿੱਤੀ। ਜਿਸ ਤੋਂ ਬਾਅਦ ਵੱਡਾ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਭਾਰੀ ਸੰਖਿਆ ਵਿੱਚ ਕਾਂਗਰਸੀ ਆਗੂ ਇਕੱਠੇ ਹੋ ਗਏ। ਜਾਣਕਾਰੀ ਦਿੰਦਿਆਂ ਹੋਇਆਂ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ ਉਹ ਐਲਬੀਐਸ ਕਾਲਜ ਦੇ ਬੂਥ ਉੱਪਰ ਬੈਠੇ ਸਨ ਅਤੇ ਸ਼ਾਂਤੀ ਨਾਲ ਵੋਟਾਂ ਚੱਲ ਰਹੀਆਂ ਸਨ। ਕੁਝ ਪੁਲਿਸ ਅਧਿਕਾਰੀ ਉਹਨਾਂ ਕੋਲ ਆਏ ਅਤੇ ਕਹਿਣ ਲੱਗੇ ਕਿ ਤੁਹਾਡੇ ਦਫਤਰ ਵਿੱਚ ਪੈਸੇ ਵੰਡੇ ਜਾ ਰਹੇ ਹਨ, ਸ਼ਿਕਾਇਤ ਮਿਲੀ ਹੈ। ਤੁਸੀਂ ਸਾਡੇ ਨਾਲ ਚੱਲੋ। ਉਹ ਕੱਚਾ ਕਾਲਜ ਰੋਡ ਤੇ ਬਣੇ ਉਹਨਾਂ ਦੇ ਦਫਤਰ ਵਿੱਚ ਲੈ ਆਏ, ਲੇਕਿਨ ਉੱਥੇ ਕੁਝ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸ਼ਿਕਾਇਤ ਕਰਨ ਵਾਲਾ ਵਿਅਕਤੀ ਹਲਕੇ ਦਾ ਹੀ ਨਹੀਂ ਹੈ। ਇਹ ਉਹਨਾਂ ਨਾਲ ਸਰਾਸਰ ਧੱਕੇਸ਼ਾਹੀ ਹੋ ਰਹੀ ਹੈ। ਸਰਕਾਰ ਬੁਖਲਾਹਟ ਵਿੱਚ ਹੈ ਅਤੇ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਜਿਸ ਤੋਂ ਬਾਅਦ ਵੱਡੀ ਸੰਖਿਆ ਵਿੱਚ ਉਥੇ ਲੋਕ ਇਕੱਠੇ ਹੋ ਗਏ। ਕਾਂਗਰਸੀ ਉਮੀਦਵਾਰ ਕਾਲਾ ਢਿੱਲੋ ਨੇ ਕਿਹਾ ਕਿ ਅਜਿਹੀ ਧੱਕੇਸ਼ਾਹੀ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਇਹ ਚੋਣਾਂ ਹਾਰ ਚੁੱਕੀ ਹੈ ਅਤੇ ਅਲੱਗ ਅਲੱਗ ਲੋਕਾਂ ਤੋਂ ਸ਼ਿਕਾਇਤਾਂ ਕਰਵਾ ਰਹੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media