:

ਰਿਸ਼ਵਤ ਲੈਂਦਾ ਫੜ ਲਿਆ ਤਹਿਸੀਲਦਾਰਾਂ ਦਾ ਪ੍ਰਧਾਨ, ਪਟਵਾਰੀ ਅਤੇ ਤਹਿਸੀਲਦਾਰ ਹੜਤਾਲ ਤੇ ਗਏ


ਰਿਸ਼ਵਤ ਲੈਂਦਾ ਫੜ ਲਿਆ ਤਹਿਸੀਲਦਾਰਾਂ ਦਾ ਪ੍ਰਧਾਨ, ਪਟਵਾਰੀ ਅਤੇ ਤਹਿਸੀਲਦਾਰ ਹੜਤਾਲ ਤੇ ਗਏ 

ਬਰਨਾਲਾ 

ਤਹਿਸੀਲਦਾਰਾਂ ਦਾ ਪੰਜਾਬ ਪ੍ਰਧਾਨ ਵਿਜੀਲੈਂਸ ਬਿਊਰੋ ਨੇ 20 ਰਿਸ਼ਵਤ ਲੈਂਦਾ ਰੰਗੇ ਹੱਥੀ ਗਿਰਫਤਾਰ ਕਰ ਲਿਆ। ਪ੍ਰਧਾਨ ਦੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਫੜੇ ਜਾਣ ਤੋਂ ਬਾਅਦ ਸਾਰੇ ਤਹਿਸੀਲਦਾਰਾਂ ਸਮੇਤ ਪਟਵਾਰੀਆਂ ਨੇ ਹੜਤਾਲ ਕਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ 20 ਹਜ਼ਾਰ ਰਿਸ਼ਵਤ ਲੈਂਦੇ ਫੜੇ ਗਏ ਤਹਿਸੀਲਦਾਰ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਉਹ ਹੜਤਾਲ ਕਰ ਰਹੇ ਹਨ‌। ਜਿਸ ਦੇ ਚਲਦਿਆਂ ਅੱਜ ਪੂਰੇ ਪੰਜਾਬ ਵਿੱਚ ਰਜਿਸਟਰੀਆਂ ਨਹੀਂ ਹੋਣਗੀਆਂ ਇਸ ਗੱਲ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਹਰ ਆਮ ਵਿਅਕਤੀ ਤੇ ਨੂੰ ਕਾਨੂੰਨ ਦੇ ਦਾਇਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤਹਿਸੀਲਦਾਰ ਨੂੰ ਕਾਨੂੰਨ ਦਾ ਸਾਹਮਣਾ ਕਰਨ ਵਿੱਚ ਭਲਾ ਹਰਜ ਕੀ ਹੈ। ਜੇ ਉਹ ਨਿਰਦੋਸ਼ ਹੈ ਤਾਂ ਉਸ ਨੂੰ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨੀ ਚਾਹੀਦੀ ਹੈ। ਤਹਿਸੀਲ ਦਫਤਰ ਵਿੱਚ ਨਿਤ ਆਮ ਲੋਕ ਖੱਜਲ ਖੁਆਰ ਹੁੰਦੇ ਦੇਖੇ ਜਾਂਦੇ ਹਨ ਉਸ ਦੀ ਜਿੰਮੇਦਾਰੀ ਵੀ ਤਹਸੀਲ ਅਫਸਰਾਂ ਦੀ ਹੀ ਬਣਦੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media