:

ਸਾਬਕਾ ਬਲਾਕ ਸੰਮਤੀ ਚੇਅਰਮੈਨ ਅਤੇ ਅਕਾਲੀ ਨੇਤਾ ਦੀਦਾਰ ਮਲਕ ਨੂੰ ਹੋਈ ਤਿੰਨ ਸਾਲ ਦੀ ਕੈਦ


ਸਾਬਕਾ ਬਲਾਕ ਸੰਮਤੀ ਚੇਅਰਮੈਨ ਅਤੇ ਅਕਾਲੀ ਨੇਤਾ ਦੀਦਾਰ ਮਲਕ ਨੂੰ ਹੋਈ ਤਿੰਨ ਸਾਲ ਦੀ ਕੈਦ 

ਜਗਰਾਉਂ

: ਰਾਏਕੋਟ ਦੇ ਨਜ਼ਦੀਕ ਪਿੰਡ ਰਛੀਨ ਵਿਖੇ ਹੋਏ ਜਮੀਨ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਦੇ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਅਕਾਲੀ ਨੇਤਾ ਦੀਦਾਰ ਸਿੰਘ ਮਲਕ ਜੋ ਕਿ ਸਾਬਕਾ ਬਲਾਕ ਸੰਮਤੀ ਚੇਅਰਮੈਨ ਵੀ ਹਨ, ਸਣੇ ਅੱਠ ਦੋਸ਼ੀਆਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਤੋਂ ਇਲਾਵਾ 10 ਦਸ ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਮਾਨਯੋਗ ਅਦਾਲਤ ਦੇ ਫੈਸਲੇ ਮੁਤਾਬਕ 13 ਸਾਲ ਪਹਿਲਾਂ ਹੋਏ ਇੱਕ ਜਮੀਨ ਦੇ ਕਬਜ਼ੇ ਸਬੰਧੀ ਝਗੜੇ ਦੇ ਮਾਮਲੇ ਵਿੱਚ ਜਿਸ ਵਿੱਚ ਸ਼ਿਕਾਇਤ ਕਰਤਾ ਸਵਰਨਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਗਾਏ ਸਨ ਕਿ ਉਹ ਅਤੇ ਉਸ ਦਾ ਭਰਾ ਸਤਨਾਵਤ ਸਿੰਘ ਪਿੰਡ ਰਛੀਨ ਦੇ ਵਸਨੀਕ ਹਨ। 

ਉਹਨਾਂ ਦੀ ਪਿੰਡ ਵਿੱਚ ਜ਼ਮੀਨ ਹੈ ਜਿਸ ’ਤੇ ਉਹ ਅਤੇ ਉਸ ਦਾ ਭਰਾ ਸੰਤਵਤ ਸਿੰਘ ਖੇਤੀ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਸਾਹਮਣੇ ਤਿੰਨ ਗੱਡੀਆਂ ਆ ਕੇ ਰੁਕੀਆਂ,  ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਇਹ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਪਹਿਲਾਂ ਰਾਏਕੋਟ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉਥੋਂ ਉਨ੍ਹਾਂ ਨੂੰ ਬਾਅਦ 'ਚ ਸਿਵਲ ਹਸਪਤਾਲ ਭੇਜ ਦਿੱਤਾ ਗਿਆ। 8 ਨਵੰਬਰ 2011 ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪੁਲੀਸ ਨੇ ਤਿੰਨ ਦਿਨ ਬਾਅਦ 11 ਨਵੰਬਰ ਨੂੰ ਸਤਵਿੰਦਰ ਜੀਤ ਸਿੰਘ ਦੇ ਬਿਆਨ ਦਰਜ ਕੀਤੇ। ਇਸ ਮਾਮਲੇ ਦੀ ਪਹਿਲੀ ਸੁਣਵਾਈ 10 ਫਰਵਰੀ 2014 ਨੂੰ ਹੋਈ ਸੀ। ਅਦਾਲਤ ਦੇ ਫੈਸਲੇ ਅਨੁਸਾਰ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਬਣਾਏ ਗਏ ਸਾਰੇ ਅੱਠ ਮੁਲਜ਼ਮਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।  

ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਜ਼ਮਾਨਤ ਰਾਸ਼ੀ 'ਤੇ ਜ਼ਮਾਨਤ ਲੈ ਲਈ ਹੈ ਅਤੇ ਸਾਰਿਆਂ ਨੂੰ ਅਪੀਲ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media