:

ਬੇਕਾਬੂ ਬੱਸ ਪੁਲ ਦੀ ਰੇਲਿੰਗ 'ਤੇ ਚੜੀ , ਬੱਸ ਛੱਡ ਕੇ ਭੱਜਿਆ ਡਰਾਈਵਰ, ਚਾਰ ਸਵਾਰੀਆਂ ਜ਼ਖਮੀ


ਬੇਕਾਬੂ ਬੱਸ ਪੁਲ ਦੀ ਰੇਲਿੰਗ 'ਤੇ ਚੜੀ , ਬੱਸ ਛੱਡ ਕੇ ਭੱਜਿਆ ਡਰਾਈਵਰ, ਚਾਰ ਸਵਾਰੀਆਂ ਜ਼ਖਮੀ  

ਗੁਰਦਾਸਪੁਰ

ਕਲਾਨੌਰ ਤੋਂ ਗੁਰਦਾਸਪੁਰ ਨੂੰ ਆ ਰਹੀ ਨਿੱਜੀ ਕੰਪਨੀ ਦੀ ਮਿੰਨੀ ਬੱਸ ਗਲਤ ਸਾਈਡ ਤੋਂ ਆ ਕੇ ਮੰਗਲ ਹੁਸੈਨ ਪੁੱਲ ਨਾਲ ਜਾ ਟਕਰਾਈ ਅਤੇ ਪੁੱਲ ਦੀ ਰੇਲਿੰਗ ਤੇ ਚੜ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਚਪੇਟ ਵਿੱਚ ਇੱਕ ਮੋਟਰਸਾਈਕਲ ਸਵਾਰ ਵੀ ਆ ਜਾਂਦਾ ਜੇਕਰ ਉਹ ਆਪਣਾ ਮੋਟਰਸਾਈਕਲ ਉੱਥੇ ਸੁੱਟ ਕੇ ਨਾ ਦੋੜਦਾ। ਹਾਲਾਂਕਿ ਦੇ ਵਿੱਚ ਆਈ ਆ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਪਰ ਫਿਰ ਵੀ ਚਾਰ ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਦੱਸਿਆ ਜਾ ਰਹੀਆਂ ਹਨ। 

ਮੌਕੇ ਤੇ ਸੜਕ ਸੁਰੱਖਿਆ ਫੋਰਸ ਵੱਲੋ ਪਹੁੰਚ ਕੇ ਜਖਮੀ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਲੈ ਜਾਇਆ ਗਿਆ । ਉੱਥੇ ਹੀ ਦੱਸਿਆ ਗਿਆ ਹੈ ਕਿ ਦੁਰਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਬੱਸ ਛੱਡ ਕੇ ਫਰਾਰ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਤੇ ਸਵਾਰੀਆਂ ਦਾ ਦੋਸ਼ ਹੈ ਕਿ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ । ਉੱਥੇ ਹੀ ਸੜਕ ਸੁਰੱਖਿਆ ਫੋਰਸ ਵੱਲੋਂ ਦੁਰਘਟਨਾ ਦੀ ਸੂਚਨਾ ਸੰਬੰਧਿਤ ਥਾਣਾ ਸਦਰ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।



Source 5

ਤਾਜ਼ਾ ਖ਼ਬਰਾਂ
Gallery
Tags
Social Media