:

ਬਰਨਾਲਾ – ਮਮੂਲੀ ਤਕਰਾਰ ਤੋਂ ਬਾਅਦ ਹੋਇਆ ਨੌਜਵਾਨ ਦਾ ਕਤਲ, ਖੂਨ ਨਾਲ ਲੱਥ–ਪੱਥ ਲਾਸ਼ ਛੱਡ ਕੇ ਭੱਜ ਗਿਆ ਕਾਤਲ


ਬਰਨਾਲਾ – ਮਮੂਲੀ ਤਕਰਾਰ ਤੋਂ ਬਾਅਦ ਹੋਇਆ ਨੌਜਵਾਨ ਦਾ ਕਤਲ, ਖੂਨ ਨਾਲ ਲੱਥ–ਪੱਥ ਲਾਸ਼ ਛੱਡ ਕੇ ਭੱਜ ਗਿਆ ਕਾਤਲ

 ਬਰਨਾਲਾ 

ਮਾਮੂਲੀ ਤਕਰਾਰ ਤੋਂ ਬਾਅਦ ਇੱਕ 24 ਸਾਲਾਂ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਢਿੱਡ ਵਿੱਚ ਕਿਰਚਾਂ ਮਾਰਨ ਤੋਂ ਬਾਅਦ ਕਾਤਲ ਲਾਸ਼ ਨੂੰ ਛੱਡ ਕੇ ਭੱਜ ਗਿਆ। ਘਟਨਾ ਜਿਲਾ ਬਰਨਾਲਾ ਦੇ ਕਸਵਾ ਧਨੌਲਾ ਦੀ ਦੱਸੀ ਜਾ ਰਹੀ ਹੈ। ਜਿੱਥੇ ਮੰਗਲ ਨਾਮ ਦੇ ਇੱਕ ਵਿਅਕਤੀ ਦਾ ਉਥੋਂ ਦੇ ਹੀ ਰਹਿਣ ਵਾਲੇ ਅਮਰ ਸਿੰਘ ਨਾਮ ਕੇ ਇੱਕ ਵਿਅਕਤੀ ਨੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ  ਦੀ ਦੋਸ਼ੀ ਦੇ ਮੁੰਡੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਗੁੱਸਾ ਇੰਨਾ ਵਧਿਆ ਕਿ ਦੋਸ਼ੀ ਘਰੋਂ ਕਿਰਚ ਲੈ ਕੇ ਆਇਆ ਤੇ ਉਸਦੇ ਢਿੱਡ ਵਿੱਚ ਮਾਰ ਦਿੱਤੀਆਂ। ਜਿਸ ਨਾਲ ਉਸਦੀ ਮੌਤ ਹੋ ਗਈ। ਖੂਨ ਨਾਲ ਲੱਥ ਪੱਥ ਲਾਸ਼ ਨੂੰ ਛੱਡ ਕੇ ਦੋਸ਼ੀ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media