ਤਰਨ ਤਾਰਨ : ਮੌਜੂਦਾ ਸਰਪੰਚ ਵੱਲੋਂ ਚਲਾਈਆਂ ਗੋਲੀਆਂ ਵਿਰੁਧ ਪਰਚਾ ਦਰਜ
- Admin Default
- 15 Dec, 2024 11:05
ਤਰਨ ਤਾਰਨ : ਮੌਜੂਦਾ ਸਰਪੰਚ ਵੱਲੋਂ ਚਲਾਈਆਂ ਗੋਲੀਆਂ ਵਿਰੁਧ ਪਰਚਾ ਦਰਜ
ਤਰਨ ਤਾਰਨ
ਜਿਲ੍ਹਾ ਤਰਨ ਤਾਰਨ ਦੇ ਪਿੰਡ ਰੂੜੀਆਲਾ ਵਿਖੇ ਬੀਤੀ ਦੇਰ ਰਾਤ ਅਕਾਲੀ ਦਲ ਦੇ ਸਾਬਕਾ ਸਰਪੰਚ ਬਿਸਨ ਸਿੰਘ ਦੇ ਘਰ ਅੰਦਰ ਦਾਖਲ ਹੋ ਕਿ ਪਿੰਡ ਦੇ ਮੌਜੂਦਾ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ। ਇਸ ਸੰਬੰਧੀ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਸਾਬਕਾ ਸਰਪੰਚ ਬਿਸਨ ਸਿੰਘ ਅਤੇ ਉਸਦੇ ਪੋਤਰੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਵਿੱਚ ਹੀ ਧਾਰਮਿਕ ਜਗ੍ਹਾ ਤੇ ਗਿਆ ਸੀ ਜਿਥੇ ਮੇਰੀ ਕੁਝ ਵਿਅਕਤੀਆਂ ਦੇ ਨਾਲ ਕਿਸੇ ਗੱਲ ਤੋ ਮਾੜੀ ਜਿਹੀ ਤੂੰ ਤੂੰ ਮੈ ਮੈ ਹੋਈ ਸੀ ਜਦੋਂ ਮੈਂ ਆਪਣੇ ਵਿੱਚ ਆਇਆ ਤਾਂ ਪਿੰਡ ਦੇ ਮੌਜੂਦਾ ਸਰਪੰਚ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਗੱਡੀਆਂ ਤੇ ਸਵਾਰ ਹੋਕੇ ਆਇਆ ਤਾਂ ਆਉਦੇ ਸਾਰ ਹੀ ਗਾਲ੍ਹਾਂ ਕੱਢਦੇ ਹੋਏ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ । ਅਸੀਂ ਸਾਰੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ।
ਉਪਰੰਤ ਇਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ । ਸਾਡੇ ਵੱਲੋਂ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪੁੱਜੀ ਅਤੇ ਸੀਸੀਟੀਵੀ ਫੁਟੇਜ ਦੇਖ ਕੇ ਆਪ ਦੇ ਮੌਜੂਦਾ ਸਰਪੰਚ ਸਮੇਤ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਸਾਡੀ ਮੰਗ ਇਹ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਹਨਾਂ ਦੇ ਹਥਿਆਰ ਵੀ ਜਬਤ ਕੀਤੇ ਜਾਣ ਅਤੇ ਅਜਿਹੇ ਸਰਪੰਚ ਦੀ ਸਰਪੰਚੀ ਵੀ ਰੱਦ ਕੀਤੀ ਜਾਵੇ।
Source babushahi







