:

ਅੰਮ੍ਰਿਤਸਰ: ਭਿਆਨਕ ਸੜਕ ਹਾਦਸੇ 'ਚ ਨਵ-ਵਿਆਹੁਤਾ ਦੀ ਮੌਤ


ਅੰਮ੍ਰਿਤਸਰ: ਭਿਆਨਕ ਸੜਕ ਹਾਦਸੇ 'ਚ ਨਵ-ਵਿਆਹੁਤਾ ਦੀ ਮੌਤ


Amritsar

 ਕ੍ਰਿਸਟਲ ਚੌਂਕ ਵਿੱਚ ਉਸ ਸਮੇਂ ਮਾਹੌਲ ਤਨਾਵਪੂਰਨ ਹੋ ਗਿਆ ਜਦੋਂ ਇੱਕ ਐਕਟੀਵਾ ਸਵਾਰ ਔਰਤ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਐਕਟੀਵਾ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਇੱਕ ਛੋਟਾ ਬੱਚਾ ਵੀ ਸੀ ਜੋ ਕਿ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ  ਸੀਮੈਂਟ ਨਾਲ ਭਰਿਆ ਟਰੱਕ ਐਕਟੀਵਾ ਦੇ ਨਾਲ ਟਕਰਾਉਣ ਨਾਲ ਇਹ ਹਾਦਸਾ ਵਾਪਰਿਆ ਤੇ ਐਕਟੀਵਾ ਸਵਾਰ ਔਰਤ ਦੀ ਦਰਦਨਾਕ ਮੌਤ ਹੋ ਗਈ ਜਦਕਿ ਇਸ ਔਰਤ ਦੇ ਨਾਲ ਐਕਟੀਵਾ ਤੇ ਇੱਕ ਛੋਟਾ ਬੱਚਾ ਵੀ ਸੀ ਜੋ ਗੰਭੀਰ ਵਿੱਚ ਜਖਮੀ ਹੋ ਗਿਆ ਹੈ। ਅਤੇ ਟਰੱਕ ਚਾਲਕ ਨੂੰ ਪੁਲਿਸ ਨੇ ਕਾਬੂ ਕਰ ਲਿੱਤਾ ਹੈ। ਇਸ ਮਾਮਲੇ ਚ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਕ੍ਰਿਸਲ ਚੌਂਕ ਵਿੱਚ ਐਕਟੀਵਾ ਤੇ ਟਰੱਕ ਦਾ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਸੀ ਜਦੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਟਰੱਕ ਨੂੰ ਵੀ ਆਪਣੇ ਕਬਜ਼ੇ ਚ ਲੈ ਲਿੱਤਾ ਤੇ ਟਰੱਕ ਚਾਲਕ ਨੂੰ ਵੀ ਆਪਣੇ ਕਬਜ਼ੇ ਚ ਲੈ ਲਿੱਤਾ ਤੇ ਐਕਟੀਵਾ ਚਾਲਕ ਔਰਤ ਦੀ ਮੌਤ ਹੋ ਗਈ ਹੈ ਫਿਲਹਾਲ ਐਕਟੀਵਾ ਦੇ ਨੰਬਰ ਤੋਂ ਔਰਤ ਦੇ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media