:

ਚੋਰੀ ਮੌਕੇ ਆ ਗਿਆ ਦੁਕਾਨ ਮਾਲਕ - RMP ਡਾਕਟਰ ਦੀ ਗੋਲੀ ਲੱਗਣ ਕਾਰਨ ਮੌਤ


ਚੋਰੀ ਮੌਕੇ ਆ ਗਿਆ ਦੁਕਾਨ ਮਾਲਕ - RMP ਡਾਕਟਰ ਦੀ ਗੋਲੀ ਲੱਗਣ ਕਾਰਨ ਮੌਤ 

ਸ਼ੱਕੀ ਹਾਲਾਤਾਂ 'ਚ ਚੋਰ 'ਤੇ ਦੁਕਾਨਦਾਰ ਦੋਹਾਂ ਦੀ ਹੋਈ ਮੌਤ

ਸੁਲਤਾਨਪੁਰ ਲੋਧੀ

ਕਪੂਰਥਲਾ ਦੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਬੀਤੀ ਰਾਤ ਕਰੀਬ ਡੇਢ ਦੋ ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਭਾਣੋ ਲੰਗਾ ਦੇ ਅੱਡੇ ਤੇ ਸਥਿਤ ਮਾਰਕੀਟ ਵਿੱਚ ਇੱਕ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਚੋਰ ਦੁਕਾਨਦਾਰ ਸ਼ਟਰ ਤੋੜ ਰਹੇ ਸਨ ਇਨੇ ਨੂੰ ਦੁਕਾਨ ਮਾਲਕ RMP ਡਾ. ਗੁਰਚਰਨ ਸਿੰਘ ਨੂੰ ਇਸ ਘਟਨਾ ਬਾਬਤ ਸੂਚਨਾ ਮਿਲਦੀ ਹੈ। ਜਿਸ ਤੋਂ ਬਾਅਦ ਚੋਰਾਂ ਨੂੰ ਭਜਾਉਣ ਲਈ ਉਕਤ ਡਾਕਟਰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੌਕੇ ਤੇ ਪਹੁੰਚਦਾ ਹੈ। ਜਿੱਥੇ ਕਥਿਤ ਤੌਰ ਤੇ ਚੋਰਾਂ ਦੇ ਨਾਲ ਉਹ ਗੁੱਥਮ ਗੁੱਥੀ ਹੋ ਜਾਂਦੇ ਹਨ। ਇਸ ਦੌਰਾਨ ਡਾਕਟਰ ਦੀ ਲਾਇਸੈਂਸੀ ਬੰਦੂਕ ਵਿੱਚੋਂ ਫਾਇਰ ਹੋ ਜਾਂਦਾ ਹੈ। ਜੋ ਕਥਿਤ ਤੌਰ ਤੇ ਡਾਕਟਰ ਦੇ ਹੀ ਲੱਗ ਜਾਂਦਾ ਹੈ, ਅਤੇ ਉਸਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਵਿੱਚ ਇੱਕ ਚੋਰ ਦੀ ਵੀ ਮੌਤ ਹੋਈ ਹੈ, ਜੋਕਿ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ, ਫਿਲਹਾਲ ਉਸਦੀ ਸ਼ਨਾਖਤ ਨਹੀਂ ਹੋ ਸਕੀ ਹੈ। ਇਸ ਬਾਬਤ ਗੱਲਬਾਤ ਕਰਦੇ ਹੋਏ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਨੇ ਕਿ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੀਆਂ ਮੋਰਚਰੀਆਂ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media