:

ਬਰਨਾਲਾ – ਡੇਢ ਸਾਲ ਦੀ ਬੱਚੀ ਦੀ ਕਾਰ ਐਕਸੀਡੈਂਟ ਨਾਲ ਹੋਈ ਮੌਤ


ਬਰਨਾਲਾ – ਡੇਢ ਸਾਲ ਦੀ ਬੱਚੀ ਦੀ ਕਾਰ ਐਕਸੀਡੈਂਟ ਨਾਲ ਹੋਈ ਮੌਤ 

ਬਰਨਾਲਾ 

ਰਾਏਕੋਟ ਰੋਡ ਤੇ ਸੈਕਰਡ ਹਾਰਟ ਸਕੂਲ ਕੋਲ ਬਣੀ ਇੱਕ ਚਰਚ ਵਿੱਚ ਮੱਥਾ ਟੇਕਣ ਗਏ ਇੱਕ ਪਰਿਵਾਰ ਦੀ ਡੇਢ ਸਾਲਾਂ ਬੱਚੀ ਤੇ ਸਕਾਰਪੀਓ ਗੱਡੀ ਚੜਨ ਨਾਲ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਕਾਰਪੀਓ ਗੱਡੀ ਵੀ ਚਰਚ ਦੀ ਪਾਰਕਿੰਗ ਵਿੱਚ ਖੜੀ ਸੀ । ਬੱਚੀ ਦਾ ਨਾਮ ਜੋਇ ਦੱਸਿਆ ਜਾ ਰਿਹਾ ਹੈ। ਚਰਚ ਵਿੱਚ ਲੋਕ ਮੱਥਾ ਟੇਕਣ ਆਏ ਸਨ ਇਸ ਦੌਰਾਨ ਬੱਚੀ ਪਾਰਕਿੰਗ ਵਿੱਚ ਖੇਡ ਰਹੀ ਸੀ। ਇਸ ਦੌਰਾਨ ਉਸ ਤੇ ਗੱਡੀ ਚੜ ਗਈ। ਉਸਦੀ ਮੌਤ ਹੋ ਗਈ। ਗੱਡੀ ਚਲਾਉਣ ਵਾਲਾ ਸ਼ਖਸ ਵੀ ਚਰਚ ਵਿੱਚ ਹੀ ਆਇਆ ਸੀ।  ਇਹ ਜਾਣਕਾਰੀ ਸਿਵਿਲ ਹਸਪਤਾਲ ਵਿੱਚ ਪਹੁੰਚੇ ਬੱਚੀ ਦੇ ਨਾਲ ਆਏ ਲੋਕਾਂ ਨੇ ਦਿੱਤੀ।

ਤਾਜ਼ਾ ਖ਼ਬਰਾਂ
Gallery
Tags
Social Media