:

ਨੌਜਵਾਨ ਨੇ ਦਿਖਾਈ ਬਹਾਦਰੀ­ ਫਿਲਮੀ ਅੰਦਾਜ’ਚ ਫੜਿਆ ਲੁਟੇਰਾ


ਨੌਜਵਾਨ ਨੇ ਦਿਖਾਈ ਬਹਾਦਰੀ­ ਫਿਲਮੀ ਅੰਦਾਜ’ਚ ਫੜਿਆ ਲੁਟੇਰਾ  

 ਲੜਕੀ ਕੋਲੋਂ ਮੋਬਾਇਲ ਖੋਹ ਕੇ ਮੋਟਰਸਾਈਕਲ ਤੇ ਭੱਜਦੇ 2 ਲੁਟੇਰਿਆਂ ਵਿਚੋਂ ਇੱਕ ਨੂੰ ਕੀਤਾ ਕਾਬੂ ,,,ਬਾਹਾਂ ਬਣਕੇ ਕੀਤਾ ਪੁਲਿਸ ਹਵਾਲੇ­

ਗੁਰਦਾਸਪੁਰ 

ਜਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ­ ਬੱਸ ਅੱਡੇ ਤੇ ਇੱਕ ਨੌਜਵਾਨ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਫਿਲਮੀ ਅੰਦਾਜ’ਚ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਵੇਲੇ ਮੋਟਰਸਾਈਕਲ ਤੇ ਸਵਾਰ 2 ਲੁਟੇਰਿਆਂ ਵੱਲੋਂ ਫਤਿਹਗੜ ਚੂੜੀਆਂ ਬੱਸ ਅੱਡੇ ਦੇ ਬਾਹਰ ਤੁਰੀ ਜਾਂਦੀ ਲੜਕੀ ਕੋਲੋਂ ਝਪਟ ਮਾਰ ਕੇ ਫੋਨ ਖੋਹ ਕੇ ਭੱਜਣ ਦੀ ਕੋਸ਼ੀਸ ਕੀਤੀ ਤਾਂ ਅੱਗੇ ਸਕੂਟਰੀ ਤੇ ਖੜੇ ਇੰਕ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਉਨਾਂ ਦੇ ਮੋਟਰਸਾਈਕਲ ਦੇ ਅੱਗੇ ਸਕੂਟਰੀ ਦੀ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇ ਲੁਟੇਰੇ ਮੋਟਰਸਾਈਕਲ ਤੋਂ ਹੇਠਾਂ ਡਿਗ ਪਏ ਜਿੰਨਾਂ’ਚੋ ਇੱਕ ਲੁਟੇਰੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਜੱਦ ਕਿ ਇੱਕ ਲੁਟੇਰਾ ਭਜਣ’ਚ ਕਾਮਯਾਬ ਹੋ ਗਿਆ। ਮੋਕੇ ਕਾਬੂ ਕੀਤੇ ਲੁਟੇਰੇ ਨੂੰ ਲੋਕਾਂ ਨੇ ਬਾਹਾਂ ਬਣ ਕੇ ਉਸ ਦੇ ਮੋਟਰਸਾਈਕਲ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਏ ਐਸ ਆਈ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਵੱਲੋਂ ਇੱਕ ਲੁਟੇਰੇ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਜੋ ਵੀ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media