:

ਬਰਨਾਲਾ– ਵਿਆਹੁਤਾ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ


ਬਰਨਾਲਾ–  ਵਿਆਹੁਤਾ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ


ਬਰਨਾਲਾ 

 ਇੱਕ ਵਿਆਹੁਤਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਕੁਝ ਸੂਤਰਾਂ ਅਨੁਸਾਰ ਆਪਣੇ ਘਰ ਫੰਦਾ ਲਗਾ ਕੇ ਮਹਿਲਾ ਨੇ ਆਤਮ ਹੱਤਿਆ ਕੀਤੀ ਹੈ। ਲੇਕਿਨ ਫਿਲਹਾਲ ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।   ਜਾਣਕਾਰੀ ਮੁਤਾਬਕ ਉਮਾ ਯਾਦਵ (29) ਪਤਨੀ ਉਜਵਲ ਯਾਦਵ ਵਾਸੀ ਪੁਖਤੇਰਾ, ਜ਼ਿਲਾ ਹਰਦੋਈ (ਯੂ. ਪੀ.) ਦੀ ਲਾਸ਼ ਹੰਡੀਆਇਆ 'ਚ ਉਸ ਦੇ ਘਰ 'ਚ ਲਟਕਦੀ ਮਿਲੀ।  ਪੁਲਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਉਮਾ ਯਾਦਵ ਦੀ ਲਾਸ਼ ਘਰ 'ਚ ਲਟਕਦੀ ਮਿਲੀ, ਜਿਸ ਨੂੰ ਕੱਢ ਕੇ ਸਿਵਲ ਹਸਪਤਾਲ ਬਰਨਾਲਾ 'ਚ ਰਖਵਾਇਆ ਗਿਆ।   ਉਨ੍ਹਾਂ ਨੇ ਮ੍ਰਿਤਕ ਦੇ ਪਿਤਾ ਉਮਾ ਸ਼ੰਕਰ ਵਾਸੀ ਕੇਸਵ (ਯੂ.ਪੀ.) ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media