:

ਬਰਨਾਲਾ– ਸ਼ਹਿਰ ਦੇ ਵਪਾਰੀ ਦੇ ਘਰੇ ਵੜ ਕੇ ਕਰੀਬ 16 ਲੱਖ ਦਾ ਕੈਸ਼ ਅਤੇ ਕਈ ਤੋਲੇ ਸੋਨਾ ਲੈ ਗਏ ਲੁਟੇਰੇ


ਬਰਨਾਲਾ– ਸ਼ਹਿਰ ਦੇ ਵਪਾਰੀ ਦੇ ਘਰੇ ਵੜ ਕੇ ਕਰੀਬ 16 ਲੱਖ ਦਾ ਕੈਸ਼ ਅਤੇ ਕਈ ਤੋਲੇ ਸੋਨਾ ਲੈ ਗਏ ਲੁਟੇਰੇ 

ਬਰਨਾਲਾ 

ਬਰਨਾਲਾ ਸ਼ਹਿਰ ਦੇ ਵਿੱਚ ਹੁਣੇ ਹੁਣੇ ਇੱਕ ਅਣਸੁਖਾਵੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਮਬਾਗ ਰੋਡ ਤੇ ਰਹਿਣ ਵਾਲੇ ਇੱਕ ਵਪਾਰੀ ਦੇ ਘਰ ਵਿੱਚੋਂ ਕਰੀਬ 16 ਲੱਖ ਰੁਪਏ ਤੋਂ ਵੱਧ ਦੀ ਨਗਦੀ ਅਤੇ ਕਈ ਤੋਲੇ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰਾਮਬਾਗ ਰੋਡ ਦੀ ਗਲੀ ਨੰਬਰ ਦੋ ਦੇ ਵਿੱਚ ਰਹਿਣ ਵਾਲੇ ਸੁਨੀਲ ਕੁਮਾਰ ਉਰਫ ਮੰਟੂ ਪੁੱਤਰ ਰਜਿੰਦਰ ਕੁਮਾਰ ਦੇ ਘਰ ਇਹ ਵਾਰਦਾਤ ਹੋਈ ਹੈ। ਕੱਲ ਐਤਵਾਰ ਹੋਣ ਕਾਰਨ ਉਹ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ। ਦੁਪਹਿਰ ਦੇ ਸਮੇਂ ਚੋਰ ਉਹਨਾਂ ਦੇ ਘਰ ਆਏ ਕੈਸ਼ ਅਤੇ ਸੋਨਾ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ ਪ੍ਰੋਪਰਟੀ ਵੇਚੀ ਸੀ। ਜਿਸ ਦਾ ਕੁਝ ਕੈਸ਼ ਉਹਨਾਂ ਦੇ ਘਰ ਪਿਆ ਸੀ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਘਟਨਾ ਦੇ ਕੁਝ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਣ ਦੀ ਗੱਲ ਆ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣਗੇ। 

ਸੂਤਰਾਂ ਦੇ ਅਨੁਸਾਰ ਦੋਸ਼ੀ ਇੱਕ ਵਰਨਾ ਗੱਡੀ ਵਿੱਚ ਬੈਠ ਕੇ ਆਏ ਸਨ। ਇੱਕ ਦੋਸ਼ੀ ਗੱਡੀ ਵਿੱਚ ਹੀ ਬੈਠਾ ਰਿਹਾ ਜਦਕਿ ਦੋ ਦੋਸ਼ੀ ਉਹਨਾਂ ਦੇ ਘਰ ਵਿੱਚ ਦਾਖਲ ਹੋਏ। ਅਤੇ ਘਟਨਾ ਨੂੰ ਅੰਜਾਮ ਦੇ ਕੇ ਬਾਹਰ ਆ ਗਏ।