:

ਲੈਂਡ ਪੋਲਿੰਗ ਪੋਲਸੀ ਪੰਜਾਬ ਸਰਕਾਰ ਨੇ ਲਈ ਵਾਪਸ


ਲੈਂਡ ਪੋਲਿੰਗ ਪੋਲਸੀ ਪੰਜਾਬ ਸਰਕਾਰ ਨੇ ਲਈ ਵਾਪਸ 

ਚੰਡੀਗੜ੍ਹ 

ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪੋਲਿਸੀ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਪੋਲਿਸੀ ਪੰਜਾਬ ਸਰਕਾਰ ਵੱਲੋਂ 14 ਮਈ ਨੂੰ ਬਣਾਈ ਗਈ ਸੀ। ਹਾਊਸਿੰਗ ਅਤੇ ਅਰਬਨ ਡੈਵਲਪਮੈਂਟ ਪੰਜਾਬ ਸਰਕਾਰ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਜਾਰੀ ਕੀਤੇ ਗਏ ਨੋਟ ਦੇ ਤਹਿਤ ਇਹ ਪੋਲਿਸੀ ਨੂੰ ਵਾਪਸ ਲਿਆ ਗਿਆ ਹੈ। ਵਿਰੋਧੀ ਪਾਰਟੀਆਂ ਇਸ ਨੂੰ ਆਪਣੀ ਵੱਡੀ ਜਿੱਤ ਦੱਸ ਰਹੀਆਂ ਹਨ। ਇਸ ਸਬੰਧੀ ਹਜੇ ਹੋਰ ਵੇਰਵੇ ਆਉਣੇ ਬਾਕੀ ਹਨ। 


------------

ਤਿੰਨ ਮਹੀਨਿਆਂ ਤੋਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਪੋਲਿਸੀ ਕਿਸਾਨਾਂ ਦੇ ਹਿੱਤ ਵਿੱਚ ਹੈ। ਕਿਸਾਨਾਂ ਦੀ ਜਮੀਨ ਉੱਤੇ ਕਮਰਸ਼ੀਅਲ ਅਤੇ ਰੈਜੀਡੈਂਸ਼ਨ ਕਲੋਨੀਆਂ ਬਣਾਈਆਂ ਜਾਣੀਆਂ ਅਤੇ ਉਸ ਤੋਂ ਹੋਣ ਵਾਲੇ ਪ੍ਰੋਫਿਟ ਦਾ ਕਿਸਾਨਾਂ ਨੂੰ ਹਿੱਸੇਦਾਰ ਬਣਾਇਆ ਜਾਵੇਗਾ। ਇਸ ਦਾ ਵਿਰੋਧ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ ਅਤੇ ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਕਾਂਗਰਸ ਅਕਾਲੀ ਦਲ ਵੱਲੋ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ।