:

ਬਰਨਾਲਾ– ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੇ ਪੁਲਿਸ ਤੇ ਚਲਾ ਦਿੱਤੀ ਗੋਲੀ, ਪੜੋ ਪੂਰੀ ਖਬਰ


ਬਰਨਾਲਾ– ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੇ ਪੁਲਿਸ ਤੇ ਚਲਾ ਦਿੱਤੀ ਗੋਲੀ, ਪੜੋ ਪੂਰੀ ਖਬਰ

ਬਰਨਾਲਾ 

ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਜਦ ਪੁਲਿਸ ਪਾਰਟੀ ਨੇ ਘੇਰ ਕੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ। ਮੁਸਤੈਦੀ ਦੇ ਨਾਲ ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ‌।ਜਾਣਕਾਰੀ ਦਿੰਦਿਆਂ ਹੋਇਆਂ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇੱਕ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਸੱਤੀ ਵਾਸੀ ਸੇਖਾ ਰੋਡ ਬਰਨਾਲਾ, ਗੁਰਪ੍ਰੀਤ ਸਿੰਘ ਗੁਰੀ ਵਾਸੀ ਨੇੜੇ ਬੱਸ ਸਟੈਂਡ ਭਦੌੜ, ਸ਼ਰਮ ਸਿੰਘ ਉਰਫ ਰਿੰਕੂ ਵਾਸੀ ਨਵੀਂ ਦਿੱਲੀ, ਦੀਪਕ ਸਿੰਘ ਵਾਸੀ ਜ਼ਿਲ੍ਾ ਕੈਂਥਲ ਹਰਿਆਣਾ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ। ਇਹ ਇੱਕ ਗੱਡੀ ਵਿੱਚ ਸਵਾਰ ਹਨ ਜੋ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਹਨ। ਪੁਲਿਸ ਨੇ ਘੇਰ ਕੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਮੁਸਤੈਦੀ ਦੇ ਨਾਲ ਪੁਲਿਸ ਨੇ ਚਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਇਹਨਾਂ ਦੋਸ਼ੀਆਂ ਕੋਲੋਂ ਚਾਰ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸ ਅਤੇ ਇੱਕ ਵਰਨਾ ਗੱਡੀ ਬਰਾਮਦ ਹੋਈ ਹੈ। ਦੋਸ਼ੀਆਂ ਤੋਂ ਪੁਲਿਸ ਪੁੱਛ ਗਿੱਛ ਕਰ ਰਹੀ ਹੈ ਇਸ ਵਿੱਚ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਸਤਨਾਮ ਸਿੰਘ ਸੱਤੀ ਜੋ ਕਿ ਇੱਕ ਪੇਸ਼ੇਵਰ ਅਪਰਾਧੀ ਹੈ‌ ਇਸ ਉੱਤੇ ਪਹਿਲਾਂ ਵੀ ਲੁੱਟਮਾਰ, ਨਸ਼ਾ ਤਸਕਰੀ, ਸ਼ਰਾਬ ਵੇਚਣ, ਕੁੱਟ ਮਾਰ ਆਦੀ ਦੇ ਕੁੱਲ 22 ਪਰਚੇ ਦਰਜ ਹਨ। ਇਸ ਤੋਂ ਇਲਾਵਾ ਸ਼ਰਮ ਸਿੰਘ ਤੇ ਨਸ਼ਾ ਵੇਚਣ ਦਾ ਇੱਕ ਪਰਚਾ ਦਰਜ ਹੈ। ਪੁਲਿਸ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ।