ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ
- Reporter 12
- 30 Oct, 2023 01:01
ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ
ਬਰਨਾਲਾ 2 ਅਕਤੂਬਰ
ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਸਰੀਫ਼ ਖਾਨ ਨੇ ਲਖਵੀਰ ਕੌਰ ਵਾਸੀ ਫਰਵਾਹੀ ਦੇ ਬਿਆਨਾਂ ਤੇ 4 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਮੁਦਈ ਦੇ ਵਿਆਹ ਤੋਂ ਬਾਦ ਮੁਦਈ ਦੀ ਸੱਸ ਸਹੁਰਾ ਘਰਵਾਲਾ ਉਸਨੂੰ ਤੰਗ ਪਰੇਸ਼ਾਨ ਕਰਨ ਲੱਗੇ , ਉਸਦੀ ਸੱਸ ਦੁਆਰਾ ਉਸ ਉਪਰ ਗ਼ਲਤ ਆਰੋਪ ਲਗਾਏ ਗਏ ਅਤੇ ਕੁੱਟਮਾਰ ਕੀਤੀ ਗਈ | ਮੁਦਈ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਫਿਲਹਾਲ ਕਾਰਵਾਈ ਜਾਰੀ ਹੈ |







