:

ਬਰਨਾਲਾ ਵਿੱਚ ਬਣੀ ਆਈਓਐੱਲ ਫੈਕਟਰੀ ’ਚ ਧਮਾਕਾ


ਬਰਨਾਲਾ ਵਿੱਚ ਬਣੀ ਆਈਓਐੱਲ ਫੈਕਟਰੀ ’ਚ ਧਮਾਕਾ

ਬਰਨਾਲਾ

ਬਰਨਾਲਾ ਫਤਿਹਗੜ੍ਹ ਛੰਨਾ ਰੋਡ ’ਤੇ ਸਥਿਤ ਆਈਓਐੱਲ ਫੈਕਟਰੀ ’ਚ ਅੱਜ ਜ਼ੋਰਦਾਰ ਧਮਾਕਾ ਹੋਇਆ, ਜਿਸਦੀ ਅਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਸਵੇਰੇ ਸਵਾ 10 ਵਜੇ ਦੀ ਕਰੀਬ ਆਈਓਐੱਲ ਫੈਕਟਰੀ ਦੇ ਫਤਿਹਗੜ੍ਹ ਛੰਨਾ ਵਾਲੇ ਜੋਰਦਾਰ ਧਮਾਕਾ ਹੋਇਆ ਹੈ, ਇਹ ਧਮਾਕਾ ਏਨਾ ਜੋਰਦਾਰ ਸੀ ਕਿ ਨੇੜਲੇ ਪਿੰਡਾਂ ਤਕ ਇਹ ਆਵਾਜ਼ ਸੁਣਾਈ ਦਿੱਤੀ, ਜਿਸ ਕਰਕੇ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪਤਾ ਲੱਗਿਆ ਹੈ ਕਿ ਧਮਾਕੇ ਨਾਲ ਲੋਹੇ ਦੇ ਪੱਤਰੇ ਕਾਫੀ ਬਹੁਤ ਉਚੇ ਉਠ ਗਏ ਤੇ ਕਾਫੀ ਦੂਰ ਤੱਕ ਜਾ ਕੇ ਡਿੱਗੇ ਹਨ। ਫੈਕਟਰੀ ਅੰਦਰਲੇ ਸੂਤਰਾਂ ਮੁਤਾਬਿਕ ਇਸ ਧਮਾਕੇ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਹਿ ਗਿਆ, ਪਰ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਣ ਦੀ ਸੂਚਨਾ ਹੈ। ਇਸ ਧਮਾਕੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ, ਕਿਉਂਕਿ ਫੈਕਟਰੀ ਪ੍ਰਬੰਧਕਾਂ ਤੇ ਪ੍ਰਸ਼ਾਸਨ ਵੱਲੋਂ ਸਬੰਧੀ ਕੁੱਝ ਵੀ ਨਹੀਂ ਦੱਸਿਆ ਜਾ ਰਿਹਾ।

ਤਾਜ਼ਾ ਖ਼ਬਰਾਂ
Gallery
Tags
Social Media