:

ਲੁਧਿਆਣਾ ਦੇ ਢੋਲੇਵਾਲ ਇਲਾਕੇ ਵਿੱਚ ਬੱਸ ਡਰਾਈਵਰ 'ਤੇ ਪਿਸਤੌਲ ਤਾਣਨ ਵਾਲਾ ਆਰੋਪੀ ਕਾਬੂ: ਸਵਾਰੀ ਨਾਲ ਰਸਤੇ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸਾਥੀ ਨੇ ਬੁਲਾ ਕੇ ਕੀਤਾ ਹਮਲਾ


ਲੁਧਿਆਣਾ ਦੇ ਢੋਲੇਵਾਲ ਇਲਾਕੇ ਵਿੱਚ ਬੱਸ ਡਰਾਈਵਰ 'ਤੇ ਪਿਸਤੌਲ ਤਾਣਨ ਵਾਲਾ ਆਰੋਪੀ ਕਾਬੂ: ਸਵਾਰੀ ਨਾਲ ਰਸਤੇ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਸਾਥੀ ਨੇ ਬੁਲਾ ਕੇ ਕੀਤਾ ਹਮਲਾ


ਲੁਧਿਆਣਾ


ਲੁਧਿਆਣਾ ਦੇ ਢੋਲੇਵਾਲ ਇਲਾਕੇ ਵਿੱਚ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਗੁਲਜ਼ਾਰ ਪੰਪ ਨੇੜੇ ਗੁਰੂ ਗੋਬਿੰਦ ਸਿੰਘ ਟਾਵਰ ਸਾਹਮਣੇ ਇੱਕ ਬੱਸ ਡਰਾਈਵਰ ਅਤੇ ਯਾਤਰੀ ਵਿਚਾਲੇ ਹੋਏ ਵਿਵਾਦ ਨੇ ਉਸ ਸਮੇਂ ਹਿੰਸਕ ਰੂਪ ਧਾਰ ਲਿਆ, ਜਦੋਂ ਸਵਾਰੀ ਦੇ ਬੁਲਾਉਣ 'ਤੇ ਪਹੁੰਚੇ ਇੱਕ ਵਿਅਕਤੀ ਨੇ ਡਰਾਈਵਰ 'ਤੇ ਪਿਸਤੌਲ ਤਾਣ ਦਿੱਤੀ। ਜਾਣਕਾਰੀ ਮੁਤਾਬਕ ਇੱਕ ਸਵਾਰੀ ਨੇ ਬੱਸ ਡਰਾਈਵਰ ਨੂੰ ਬਾਲੂ ਮੰਡੀ, ਜਮਾਲਪੁਰ ਛੱਡਣ ਲਈ ਕਿਹਾ, ਜਿਸ 'ਤੇ ਡਰਾਈਵਰ ਨੇ ਪ੍ਰਸ਼ਾਸਨਿਕ ਹੁਦਾਈ ਦਾ ਹਵਾਲਾ ਦਿੰਦਿਆਂ ਬੱਸ ਸਿਰਫ਼ ਢੋਲੇਵਾਲ ਤੱਕ ਹੀ ਜਾਣ ਦੀ ਗੱਲ ਕਹੀ, ਅਤੇ ਇਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ।
ਬਹਿਸ ਦੌਰਾਨ ਸਵਾਰੀ ਨੇ ਆਪਣੇ ਜਾਣਕਾਰ ਨੂੰ ਫੋਨ ਕਰਕੇ ਮੌਕੇ 'ਤੇ ਬੁਲਾ ਲਿਆ, ਜੋ ਐਕਟਿਵਾ 'ਤੇ ਸਵਾਰ ਹੋ ਕੇ ਉੱਥੇ ਪਹੁੰਚਿਆ ਅਤੇ ਆਉਂਦੇ ਹੀ ਡਰਾਈਵਰ ਨੂੰ ਗਾਲ੍ਹਾਂ ਕੱਢਦਿਆਂ ਆਪਣੀ ਪਿਸਤੌਲ ਕੱਢ ਕੇ ਤਾਣ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਅਤੇ ਡਰਾਈਵਰ ਨੇ ਹਿੰਮਤ ਦਿਖਾਉਂਦਿਆਂ ਤੁਰੰਤ ਆਰੋਪੀ ਨੂੰ ਕਾਬੂ ਕਰ ਲਿਆ ਅਤੇ ਪੀ.ਸੀ.ਆਰ. (PCR) ਨੂੰ ਸੂਚਨਾ ਦਿੱਤੀ। ਪੀ.ਸੀ.ਆਰ.  ਨੰਬਰ-5 ਦੇ ਮੁਲਾਜ਼ਮ ਸ਼ਕਤੀ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਆਰੋਪੀ ਤੋਂ ਪਿਸਤੌਲ ਬਰਾਮਦ ਕਰ ਲਈ ਅਤੇ ਉਸ ਨੂੰ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੇ ਪੁਲਿਸ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

A bus driver in the Dholewal area of Ludhiana was threatened with a pistol by an acquaintance of a passenger following an argument over the bus route, before being overpowered by locals and handed over to the police.

लुधियाना के ढोलेवाल चौक के पास बस ड्राइवर और सवारी के बीच रूट को लेकर हुए विवाद के बाद मौके पर पहुंचे एक युवक ने ड्राइवर पर पिस्तौल तान दी, जिसे लोगों ने सूझबूझ से दबोचकर पुलिस के हवाले कर दिया.

Ludhiana Dholewal bus driver pistol threat, Ludhiana police station division 6, PCR zone 5 Ludhiana crime news updates

ਤਾਜ਼ਾ ਖ਼ਬਰਾਂ
Gallery
Tags
Social Media