:

ਰਾਈਸ ਮਿੱਲਰ ਤੋਂ ਰਿਸ਼ਵਤਖੋਰੀ: ਵਿਜੀਲੈਂਸ ਬਿਊਰੋ ਦਾ ਅਨਾਜ ਮੰਡੀ 'ਚ ਵੱਡਾ ਛਾਪਾ, ਪਨਗ੍ਰੇਨ ਇੰਸਪੈਕਟਰ 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ; ਮਹਿਲਾ ਮੰਡੀ ਇੰਚਾਰਜ ਵੀ ਹਿਰਾਸਤ 'ਚ


ਰਾਈਸ ਮਿੱਲਰ ਤੋਂ ਰਿਸ਼ਵਤਖੋਰੀ: ਵਿਜੀਲੈਂਸ ਬਿਊਰੋ ਦਾ ਅਨਾਜ ਮੰਡੀ 'ਚ ਵੱਡਾ ਛਾਪਾ, ਪਨਗ੍ਰੇਨ ਇੰਸਪੈਕਟਰ 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ; ਮਹਿਲਾ ਮੰਡੀ ਇੰਚਾਰਜ ਵੀ ਹਿਰਾਸਤ 'ਚ

​ਬਰਨਾਲਾ

​ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸੰਗਰੂਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਦੁਪਹਿਰ ਬਰਨਾਲਾ ਦੀ ਮੁੱਖ ਅਨਾਜ ਮੰਡੀ ਵਿਖੇ ਅਚਨਚੇਤ ਛਾਪਾਮਾਰੀ ਕਰਦਿਆਂ ਪਨਗ੍ਰੇਨ ਦੇ ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ, ਜਦਕਿ ਮੌਕੇ 'ਤੇ ਮੌਜੂਦ ਮੰਡੀ ਇੰਚਾਰਜ ਦਵਿੰਦਰ ਕੌਰ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਅਸ਼ੀਸ਼ ਰਾਈਸ ਮਿੱਲ ਦੇ ਪ੍ਰਬੰਧਕਾਂ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਤੋਂ ਕੰਮ ਬਦਲੇ ਨਾਜਾਇਜ਼ ਕਮਿਸ਼ਨ ਅਤੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾਇਆ ਅਤੇ ਰੰਗ ਲੱਗੇ ਨੋਟ ਫੜਾਉਂਦੇ ਹੀ ਇੰਸਪੈਕਟਰ ਨੂੰ ਦਬੋਚ ਲਿਆ। ਅਚਾਨਕ ਹੋਈ ਇਸ ਕਾਰਵਾਈ ਨਾਲ ਮੰਡੀ ਅੰਦਰ ਭਾਜੜ ਪੈ ਗਈ ਅਤੇ ਮੁਲਾਜ਼ਮਾਂ 'ਚ ਹੜਕੰਪ ਮਚ ਗਿਆ। ਹਾਲਾਂਕਿ ਇਸ ਗ੍ਰਿਫ਼ਤਾਰੀ ਅਤੇ ਕਾਰਵਾਈ ਸਬੰਧੀ ਵਿਜੀਲੈਂਸ ਅਧਿਕਾਰੀਆਂ ਨੇ ਮੀਡੀਆ ਨਾਲ ਰਸਮੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਰੱਖਿਆ।

ਤਾਜ਼ਾ ਖ਼ਬਰਾਂ
Gallery
Tags
Social Media