:

ਜਗਰਾਉਂ 'ਚ ਦਿਵਾਲੀ ਦੀ ਰਾਤ ਜੂਆ ਖੇਡਣ ਤੋਂ ਰੋਕਣ 'ਤੇ ਪਿਤਾ ਦੀ ਹੱਤਿਆ: ਬੇਸਬਾਲ ਦੇ ਡੰਡਿਆਂ ਨਾਲ ਕੀਤਾ ਗਿਆ ਸੀ ਹਮਲਾ, ਇਲਾਜ਼ ਦੌਰਾਨ ਮੌਤ


ਜਗਰਾਉਂ 'ਚ ਦਿਵਾਲੀ ਦੀ ਰਾਤ ਜੂਆ ਖੇਡਣ ਤੋਂ ਰੋਕਣ 'ਤੇ ਪਿਤਾ ਦੀ ਹੱਤਿਆ: ਬੇਸਬਾਲ ਦੇ ਡੰਡਿਆਂ ਨਾਲ ਕੀਤਾ ਗਿਆ ਸੀ ਹਮਲਾ, ਇਲਾਜ਼ ਦੌਰਾਨ ਮੌਤ


ਜਗਰਾਉਂ


ਲੁਧਿਆਣਾ ਦੇ ਜਗਰਾਉਂ ਵਿੱਚ ਦੀਵਾਲੀ ਦੀ ਰਾਤ ਬੇਤੇ ਨੂੰ ਜੂਆ ਖੇਡਣ ਤੋਂ ਰੋਕਣ ਗਏ ਪਿਤਾ 'ਤੇ ਉਸ ਦੇ ਸਾਥੀਆਂ ਨੇ ਬੇਸਬਾਲ ਦੇ ਡੰਡਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਿਤਾ ਰਘੂ ਕਾਮਥ ਦਾ ਸਿਰ ਪਾੜ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪਹਿਲਾਂ ਸੁਧਾਰ ਦੇ ਹਸਪਤਾਲ, ਫਿਰ ਲੁਧਿਆਣਾ ਸਿਵਲ ਹਸਪਤਾਲ ਅਤੇ ਬਾਅਦ ਵਿੱਚ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕੀਤਾ ਗਿਆ ਸੀ, ਪਰ ਪਰਿਵਾਰ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਨਿਊਰੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਇਲਾਜ਼ ਦੌਰਾਨ ਅੱਜ ਉਨ੍ਹਾਂ ਨੇ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਕ ਸੱਟਾਂ ਇੰਨੀ ਗੰਭੀਰ ਸਨ ਕਿ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਪਰਿਵਾਰਕ ਮੈਂਬਰਾਂ ਮੁਤਾਬਕ ਦੀਵਾਲੀ ਦੀ ਰਾਤ ਰਘੂ ਕਾਮਥ ਦਾ ਵੱਡਾ ਬੇਟਾ ਜਯ ਕਾਮਥ ਘਰ ਨਹੀਂ ਪਰਤਿਆ ਸੀ, ਜਿਸ ਦੀ ਭਾਲ ਲਈ ਪਿਤਾ ਆਪਣੇ ਦੋ ਹੋਰ ਬੇਟਿਆਂ ਨਿਤੀਸ਼ ਕਾਮਥ ਅਤੇ ਹਰਮਨ ਕਾਮਥ ਨੂੰ ਨਾਲ ਲੈ ਕੇ ਨਿਕਲੇ ਸਨ। ਪਤਾ ਲੱਗਾ ਕਿ ਜਯ ਲੁਧਿਆਣਾ-ਬਠਿੰਡਾ ਹਾਈਵੇਅ 'ਤੇ ਇੱਕ ਮਾਰਬਲ ਦੀ ਦੁਕਾਨ ਵਿੱਚ ਕੁਝ ਲੋਕਾਂ ਨਾਲ ਜੂਆ ਖੇਡ ਰਿਹਾ ਹੈ। ਜਦੋਂ ਪਿਤਾ ਨੇ ਉਸ ਨੂੰ ਘਰ ਚੱਲਣ ਲਈ ਕਿਹਾ ਤਾਂ ਉੱਥੇ ਮੌਜੂਦ ਲੋਕਾਂ ਨੇ ਜਯ ਨੂੰ ਜਾਣ ਤੋਂ ਰੋਕ ਲਿਆ। ਵਿਵਾਦ ਵਧਣ 'ਤੇ 15 ਤੋਂ 20 ਲੋਕਾਂ ਦੀ ਮੌਜੂਦਗੀ ਵਿੱਚ ਹੱਥੋਪਾਈ ਸ਼ੁਰੂ ਹੋ ਗਈ ਅਤੇ ਦੋਸ਼ੀਆਂ ਨੇ ਬੇਸਬਾਲ ਬੈਟ ਨਾਲ ਰਘੂ ਕਾਮਥ ਦੇ ਸਿਰ 'ਤੇ ਤਾਬੜਤੋੜ ਜਾਨਲੇਵਾ ਵਾਰ ਕੀਤੇ, ਜਿਸ ਨਾਲ ਬੈਟ ਵੀ ਟੁੱਟ ਗਿਆ ਅਤੇ ਉਹ ਖ਼ੂਨ ਨਾਲ ਲਥਪਥ ਹੋ ਕੇ ਬੇਹੋਸ਼ ਹੋ ਗਏ।

Father beaten to death in Jagraon after stopping son from gambling on Diwali night, attackers used baseball bats.

जगुरांव में दिवाली की रात बेटे को जुआ खेलने से रोकने पर पिता की हत्या, बेसबॉल डंडों से हमला कर सिर फोड़ा।

Jagraon crime news, Ludhiana Jagraon murder, Diwali night crime Punjab, Punjab police news, Jagraon news today.

जगरांव क्राइम न्यूज़, लुधियाना समाचार, पंजाब पुलिस, हत्या मामला।

ਤਾਜ਼ਾ ਖ਼ਬਰਾਂ
Gallery
Tags
Social Media