:

ਜਗਰਾਉਂ ਦੇ ਹਠੂਰ ਇਲਾਕੇ ਵਿੱਚ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ: ਗ੍ਰਿਫ਼ਤਾਰ ਦੋਸ਼ਣ ਪੂਜਾ ਰਾਣੀ ਨੇ ਸਹੇਲੀ 'ਤੇ ਲਾਏ ਗੰਭੀਰ ਦੋਸ਼, ਕਿਹਾ— 'ਉਸ ਨੇ ਖ਼ੁਦ ਸਾਜਿਸ਼ ਰੱਚ ਕੇ ਘਰ ਬੁਲਾਇਆ ਸੀ'


ਜਗਰਾਉਂ ਦੇ ਹਠੂਰ ਇਲਾਕੇ ਵਿੱਚ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ: ਗ੍ਰਿਫ਼ਤਾਰ ਦੋਸ਼ਣ ਪੂਜਾ ਰਾਣੀ ਨੇ ਸਹੇਲੀ 'ਤੇ ਲਾਏ ਗੰਭੀਰ ਦੋਸ਼, ਕਿਹਾ— 'ਉਸ ਨੇ ਖ਼ੁਦ ਸਾਜਿਸ਼ ਰੱਚ ਕੇ ਘਰ ਬੁਲਾਇਆ ਸੀ'


ਹਠੂਰ (ਲੁਧਿਆਣਾ) / ਪੰਜਾਬ


ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਅਧੀਨ ਪੈਂਦੇ ਹਠੂਰ ਇਲਾਕੇ ਦੇ ਪਿੰਡ ਜੱਟਪੁਰਾ ਵਿੱਚ 10 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਮੋੜ ਸਾਹਮਣੇ ਆਇਆ ਹੈ। ਪੁਲਿਸ ਹਿਰਾਸਤ ਵਿੱਚ ਮੌਜੂਦ ਦੋਸ਼ੀ ਮਹਿਲਾ ਪੂਜਾ ਰਾਣੀ ਨੇ ਕੈਮਰੇ ਸਾਹਮਣੇ ਫੁੱਟ-ਫੁੱਟ ਕੇ ਰੋਂਦਿਆਂ ਦਾਅਵਾ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਬੇਕਸੂਰ ਹੈ ਅਤੇ ਉਸ ਦੀ ਬਚਪਨ ਦੀ ਸਹੇਲੀ (ਸ਼ਿਕਾਇਤਕਰਤਾ ਮਨਪ੍ਰੀਤ) ਨੇ ਖ਼ੁਦ ਸਾਜਿਸ਼ ਰੱਚ ਕੇ ਉਸ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਇਹ ਸਭ ਕਰਨ ਲਈ ਕਿਹਾ ਸੀ।
ਪੂਜਾ ਰਾਣੀ ਨੇ ਰੋਂਦਿਆਂ ਦੱਸਿਆ ਕਿ ਮਨਪ੍ਰੀਤ ਨੇ ਖ਼ੁਦ ਉਸ ਨੂੰ 14 ਸਾਲ ਬਾਅਦ ਇੰਸਟਾਗ੍ਰਾਮ ਤੇ ਮੈਸੇਜ ਕਾਲ ਕਰਕੇ ਆਪਣੇ ਘਰ ਸੱਦਿਆ ਸੀ। ਉਸ ਨੇ ਪੁਲਿਸ ਅਤੇ ਮੀਡੀਆ ਅੱਗੇ ਗੁਹਾਰ ਲਾਉਂਦਿਆਂ ਕਿਹਾ ਕਿ ਉਸ ਦਾ ਛੋਟਾ ਜਿਹਾ ਦੁੱਧ ਪੀਂਦਾ ਬੱਚਾ ਹੈ ਅਤੇ ਉਹ ਪਿਛਲੇ 3 ਦਿਨਾਂ ਤੋਂ ਬਹੁਤ ਪਰੇਸ਼ਾਨ ਹੈ। ਦੂਜੇ ਪਾਸੇ, ਸ਼ਿਕਾਇਤਕਰਤਾ ਮਨਪ੍ਰੀਤ ਦੇ ਪਤੀ ਮਨਿੰਦਰਪਾਲ ਸਿੰਘ ਨੇ ਪਹਿਲਾਂ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਸੀ ਕਿ 6 ਨਵੰਬਰ ਨੂੰ ਪੂਜਾ ਉਨ੍ਹਾਂ ਦੇ ਘਰ ਆਈ ਸੀ ਅਤੇ ਮੌਕਾ ਪਾ ਕੇ ਅਲਮਾਰੀ ਵਿੱਚੋਂ 10 ਤੋਲੇ ਸੋਨੇ ਦੇ ਗਹਿਣੇ (ਇੱਕ ਹਾਰ, ਤਿੰਨ ਅੰਗੂਠੀਆਂ ਅਤੇ ਬਾਲੀਆਂ) ਚੋਰੀ ਕਰ ਲ਼ਈ ਸਨ। ਘਰ ਦੇ ਸੀ.ਸੀ.ਟੀ.ਵੀ. (CCTV) ਕੈਮਰੇ ਖੰਘਾਲਣ ਤੋਂ ਬਾਅਦ ਪੁਲਿਸ ਨੇ ਪੂਜਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ, ਹੁਣ ਦੋਸ਼ਣ ਦੇ ਇਸ ਨਵੇਂ ਬਿਆਨ ਤੋਂ ਬਾਅਦ ਪੁਲਿਸ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ ਕਿ ਕੀ ਇਹ ਕੋਈ ਸਾਜਿਸ਼ ਸੀ ਜਾਂ ਦੋਸ਼ੀ ਆਪਣੇ ਆਪ ਨੂੰ ਬਚਾਉਣ ਲਈ ਝੂਠੀ ਕਹਾਣੀ ਘੜ ਰਹੀ ਹੈ।
---
In a twist to the 10-tola gold jewellery theft case in Jattpura village near Jagraon, Ludhiana, the accused woman Puja Rani claimed in police custody that her childhood friend and complainant, Manpreet, orchestrated the plot and invited her home. Police are further investigating the matter.

जग्रआंव के हठूर इलाके (गांव जट्टपुरा) में 10 तोले सोना चोरी के मामले में गिरफ्तार आरोपी महिला पूजा रानी ने रोते हुए दावा किया है कि शिकायतकर्ता सहेली मनप्रीत ने खुद साजिश रचकर उसे घर बुलाया था। पुलिस मामले की गहराई से जांच कर रही है।

Jagraon Gold Theft Case, Hathur Police Station, Jattpura Village Ludhiana, Punjab Crime News, Samachar Punjab,

जगरांव न्यूज, लुधियाना पुलिस, ਜਗਰਾਉਂ ਖਬਰਾਂ, ਹਠੂਰ ਪੁਲਿਸ, ਪੰਜਾਬੀ ਖਬਰਾਂ


ਤਾਜ਼ਾ ਖ਼ਬਰਾਂ
Gallery
Tags
Social Media