:

ਪੇਟ੍ਰਾਪੋਲ ਬਾਰਡਰ ਰਾਹੀਂ ਬੰਗਲਾਦੇਸ਼ੀ ਘੁਸਪੈਠ ਦਾ ਵੱਡਾ ਖੁਲਾਸਾ: ਏਜੰਟਾਂ ਰਾਹੀਂ ਗ਼ੈਰ-ਕਾਨੂੰਨੀ ਸਰਹੱਦ ਪਾਰ ਕਰਵਾਉਣ ਦਾ ਰੈਕੇਟ ਬੇਨਕਾਬ, 30 ਤੋਂ 40 ਹਜ਼ਾਰ ਰੁਪਏ ਤੱਕ ਵਸੂਲੇ ਜਾਂਦੇ ਹਨ ਪੈਸੇ


ਪੇਟ੍ਰਾਪੋਲ ਬਾਰਡਰ ਰਾਹੀਂ ਬੰਗਲਾਦੇਸ਼ੀ ਘੁਸਪੈਠ ਦਾ ਵੱਡਾ ਖੁਲਾਸਾ: ਏਜੰਟਾਂ ਰਾਹੀਂ ਗ਼ੈਰ-ਕਾਨੂੰਨੀ ਸਰਹੱਦ ਪਾਰ ਕਰਵਾਉਣ ਦਾ ਰੈਕੇਟ ਬੇਨਕਾਬ, 30 ਤੋਂ 40 ਹਜ਼ਾਰ ਰੁਪਏ ਤੱਕ ਵਸੂਲੇ ਜਾਂਦੇ ਹਨ ਪੈਸੇ


ਪੇਟ੍ਰਾਪੋਲ / ਉੱਤਰ 24 ਪਰਗਨਾ


ਭਾਰਤ-ਬੰਗਲਾਦੇਸ਼ ਸਰਹੱਦ 'ਤੇ ਸਥਿਤ ਪੇਟ੍ਰਾਪੋਲ ਬਾਰਡਰ ਰਾਹੀਂ ਹੋ ਰਹੀ ਗ਼ੈਰ-ਕਾਨੂੰਨੀ ਘੁਸਪੈਠ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਅਤੇ ਸਟਿੰਗ ਇਨਵੈਸਟੀਗੇਸ਼ਨ ਰਾਹੀਂ ਇਹ ਸਾਹਮਣੇ ਆਇਆ ਹੈ ਕਿ ਕਿਵੇਂ ਏਜੰਟ ਸਰਹੱਦ ਪਾਰ ਕਰਵਾਉਣ ਦਾ ਨੈਟਵਰਕ ਚਲਾ ਰਹੇ ਹਨ। ਏਜੰਟ ਇਨਾਇਤ ਨੇ ਖੁਲਾਸਾ ਕੀਤਾ ਕਿ ਪਹਿਲਾਂ ਸਰਹੱਦ ਪਾਰ ਕਰਵਾਉਣ ਲਈ ਮਹਿਜ਼ 300 ਤੋਂ 1000 ਰੁਪਏ ਲੱਗਦੇ ਸਨ, ਪਰ ਹੁਣ ਇਹ ਰੇਟ ਵਧ ਕੇ 25 ਤੋਂ 40 ਹਜ਼ਾਰ ਰੁਪਏ ਤੱਕ ਹੋ ਗਿਆ ਹੈ। ਬੀ.ਐਸ.ਐਫ. (BSF) ਦੀ ਡਿਊਟੀ ਬਦਲਣ ਵੇਲੇ ਮੌਕਾ ਦੇਖ ਕੇ ਘੁਸਪੈਠੀਏ ਨਦੀ ਜਾਂ ਖੁੱਲ੍ਹੇ ਰਸਤਿਆਂ ਰਾਹੀਂ ਭਾਰਤ ਵਿੱਚ ਦਾਖ਼ਲ ਹੁੰਦੇ ਹਨ।
ਇਸ ਘੁਸਪੈਠ ਦਾ ਸ਼ਿਕਾਰ ਹੋਈ 36 ਸਾਲਾ ਬੰਗਲਾਦੇਸ਼ੀ ਮਹਿਲਾ ਸ਼ਾਖੀ ਅਖ਼ਤਰ ਨੇ ਆਪਣੀ ਹੰਢਾਈ ਹੱਡਬੀਤੀ ਦੱਸਦਿਆਂ ਕਿਹਾ ਕਿ ਢਾਈ ਮਹੀਨੇ ਪਹਿਲਾਂ ਏਜੰਟ ਉਸ ਨੂੰ ਨਦੀ ਦੇ ਰਸਤੇ ਭਾਰਤ ਲਿਆਂਦਾ ਸੀ, ਜਿੱਥੇ ਭਾਰਤੀ ਏਜੰਟ ਨੇ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਮਾਰਕੁੱਟ ਕੀਤੀ ਅਤੇ ਪਰਿਵਾਰ ਤੋਂ ਹੋਰ ਪੈਸੇ ਮੰਗਵਾਉਣ ਬਾਅਦ ਛੱਡਿਆ। ਫ਼ਿਲਹਾਲ ਅਜਿਹੀਆਂ ਮਹਿਲਾਵਾਂ ਨੂੰ ਉੱਤਰ 24 ਪਰਗਨਾ ਦੇ ਬੰਗਾਂਵ ਵਿੱਚ ਸਥਿਤ ਹੋਲਡਿੰਗ ਸੈਂਟਰ ਵਿੱਚ ਰੱਖਿਆ ਗਿਆ ਹੈ, ਜਿੱਥੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Major exposé on illegal Bangladeshi infiltration through the Petrapole border reveals a well-organized agent network charging 30,000 to 40,000 rupees per entry, exploiting shift changes of security forces.

पेट्रापोल बॉर्डर के जरिए बांग्लादेशी घुसपैठ का बड़ा खुलासा; एजेंटों द्वारा अवैध रूप से सीमा पार कराने का रैकेट बेਨकाब, 30 से 40 हजार रुपए वसूले जा रहे हैं।

Petrapole border infiltration, Bangladesh illegal entry India, North 24 Parganas news, BSF border security news, human trafficking network India.

पेट्रापोल घुसपैठ, बांग्लादेशी एजेंट, सीमा सुरक्षा बल, ब्रेकिंग न्यूज़, अपराध समाचार।

ਤਾਜ਼ਾ ਖ਼ਬਰਾਂ
Gallery
Tags
Social Media