:

ਬਠਿੰਡਾ ਵਿੱਚ ਨਸ਼ਾ ਤਸਕਰੀ ਦੇ ਅੰਕੜਿਆਂ ਦਾ ਆਰ.ਟੀ.ਆਈ. ਰਾਹੀਂ ਖ਼ੁਲਾਸਾ: 83 ਮਹੀਨਿਆਂ ਵਿੱਚ 6,596 ਕੇਸ ਦਰਜ, 2025-26 ਵਿੱਚ ਆਇਆ ਵੱਡਾ ਉਛਾਲ


ਬਠਿੰਡਾ ਵਿੱਚ ਨਸ਼ਾ ਤਸਕਰੀ ਦੇ ਅੰਕੜਿਆਂ ਦਾ ਆਰ.ਟੀ.ਆਈ. ਰਾਹੀਂ ਖ਼ੁਲਾਸਾ: 83 ਮਹੀਨਿਆਂ ਵਿੱਚ 6,596 ਕੇਸ ਦਰਜ, 2025-26 ਵਿੱਚ ਆਇਆ ਵੱਡਾ ਉਛਾਲ


ਬਠਿੰਡਾ, ਪੰਜਾਬ

ਬਠਿੰਡਾ ਪੁਲਿਸ ਦੇ ਦਾਅਵਿਆਂ ਅਤੇ ਸਖ਼ਤ ਮੁਹਿੰਮਾਂ ਦੇ ਬਾਵਜੂਦ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਦਾ ਨੈੱਟਵਰਕ ਪੁਲਿਸ 'ਤੇ ਭਾਰੂ ਪੈਂਦਾ ਦਿਖਾਈ ਦੇ ਰਿਹਾ ਹੈ। ਸੂਚਨਾ ਦਾ ਅਧਿਕਾਰ (RTI) ਤਹਿਤ ਐੱਸ.ਐੱਸ.ਪੀ. ਦਫ਼ਤਰ ਤੋਂ ਸਾਹਮਣੇ ਆਏ ਅਧਿਕਾਰਤ ਅੰਕੜਿਆਂ ਨੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਕਾਰੋਬਾਰ ਦੀ ਅਸਲ ਤਸਵੀਰ ਪੇਸ਼ ਕੀਤੀ ਹੈ। ਰਿਕਾਰਡ ਮੁਤਾਬਕ, ਜਨਵਰੀ 2020 ਤੋਂ 18 ਨਵੰਬਰ 2026 ਤੱਕ ਯਾਨੀ ਕਰੀਬ 83 ਮਹੀਨਿਆਂ ਵਿੱਚ ਬਠਿੰਡਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੁੱਲ 6,596 ਐੱਫ.ਆਈ.ਆਰ. ਦਰਜ ਕੀਤੀਆਂ ਹਨ। ਇਨ੍ਹਾਂ ਵਿੱਚੋਂ 93.5 ਫ਼ੀਸਦੀ ਯਾਨੀ 6,171 ਮਾਮਲੇ ਸਿੱਧੇ ਤੌਰ 'ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਦਰਜ ਹੋਏ ਹਨ। ਜ਼ਿਲ੍ਹੇ ਵਿੱਚ ਹਰ ਮਹੀਨੇ ਔਸਤਨ 80 ਮਾਮਲੇ ਦਰਜ ਹੋ ਰਹੇ ਹਨ ਅਤੇ ਕਰੀਬ 74 ਤਸਕਰਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਸਪਲਾਈ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ।
ਆਰ.ਟੀ.ਆਈ. ਕਾਰਕੁਨ ਅਤੇ 'ਗਾਹਕ ਜਾਗੋ' ਸੰਸਥਾ ਦੇ ਸਕੱਤਰ ਸੰਜੀਵ ਗੋਇਲ ਨੇ 29 ਅਕਤੂਬਰ 2026 ਨੂੰ ਐੱਸ.ਐੱਸ.ਪੀ. ਦਫ਼ਤਰ ਬਠਿੰਡਾ ਤੋਂ 7 ਸਾਲਾਂ ਦਾ ਰਿਕਾਰਡ ਮੰਗਿਆ ਸੀ, ਜੋ 18 ਨਵੰਬਰ ਨੂੰ ਮੁਹੱਈਆ ਕਰਵਾਇਆ ਗਿਆ। ਇਸ ਅਨੁਸਾਰ, 6 ਸਾਲ 10 ਮਹੀਨਿਆਂ ਵਿੱਚ ਹਰ ਸਾਲ ਔਸਤਨ 960 ਐੱਫ.ਆਈ.ਆਰ. ਦਰਜ ਹੋਈਆਂ ਅਤੇ 898 ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।
ਸਾਲਾਨਾ ਅੰਕੜਿਆਂ ਮੁਤਾਬਕ, 2020 ਤੋਂ 2024 ਤੱਕ ਨਸ਼ਿਆਂ ਦੇ ਮਾਮਲੇ ਹਰ ਸਾਲ 464 ਤੋਂ 620 ਦੇ ਵਿਚਕਾਰ ਰਹੇ, ਪਰ ਮਾਰਚ 2025 ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤੋਂ ਬਾਅਦ ਕੇਸਾਂ ਵਿੱਚ ਭਾਰੀ ਵਾਧਾ ਹੋਇਆ। ਕੁੱਲ 6,596 ਮਾਮਲਿਆਂ ਵਿੱਚੋਂ 58.3 ਫ਼ੀਸਦੀ ਯਾਨੀ 3,846 ਐੱਫ.ਆਈ.ਆਰ. ਸਿਰਫ਼ 2025 ਅਤੇ 2026 ਵਿੱਚ ਹੀ ਦਰਜ ਹੋਈਆਂ, ਜਦਕਿ 2026 ਵਿੱਚ 18 ਨਵੰਬਰ ਤੱਕ 2,062 ਕੇਸ ਸਾਹਮਣੇ ਆ ਚੁੱਕੇ ਹਨ।
---
RTI data from Bathinda SSP office reveals 6,596 drug cases registered between January 2020 and November 18, 2026, with over 58 percent filed in 2025 and 2026 following the 'Yudh Nashian Virudh' drive.

बठिंडा एसएसपी कार्यालय से मिली आरटीआई जानकारी में जनवरी 2020 से 18 नवंबर 2026 तक नशे के 6,596 मामले दर्ज होने का खुलासा हुआ है, जिनमें से आधे से अधिक केस 2025 और 2026 में सामने आए हैं।

Bathinda Drug Cases RTI, Punjab News, Bathinda Police, Yudh Nashian Virudh, Drug Smuggling Punjab, Bathinda News, RTI Information Punjab, Latest Punjab News

ਤਾਜ਼ਾ ਖ਼ਬਰਾਂ
Gallery
Tags
Social Media