ਦਹੇਜ ਕਾਰਨ ਕਰਦੇ ਸੀ ਤੰਗ ਪਰੇਸ਼ਾਨ, ਦੁਖੀ ਹੋਈ ਨੂੰਹ ਨੇ ਕੀਤੀ ਆਤਮ ਹੱਤਿਆ, ਘਰਵਾਲਾ, ਸੱਸ ਅਤੇ ਸਹੁਰਾ ਖ਼ਿਲਾਫ਼ ਪਰਚਾ ਦਰਜ਼
- Admin Default
- 21 Dec, 2023 05:57
ਦਹੇਜ ਕਾਰਨ ਕਰਦੇ ਸੀ ਤੰਗ ਪਰੇਸ਼ਾਨ, ਦੁਖੀ ਹੋਈ ਨੂੰਹ ਨੇ ਕੀਤੀ ਆਤਮ ਹੱਤਿਆ, ਘਰਵਾਲਾ, ਸੱਸ ਅਤੇ ਸਹੁਰਾ ਖ਼ਿਲਾਫ਼ ਪਰਚਾ ਦਰਜ਼
ਬਰਨਾਲਾ 20/12/23
ਦਹੇਜ ਕਰਨ ਤੰਗ ਪਰੇਸ਼ਾਨ ਕਰਨ ਤੇ ਨੂੰਹ ਨੇ ਆਤਮ ਹੱਤਿਆ ਕਰ ਲਈ ਘਰਵਾਲਾ, ਸੱਸ ਅਤੇ ਸਹੁਰਾ ਖ਼ਿਲਾਫ਼ ਪਰਚਾ ਦਰਜ਼ ਹੈ l ਥਾਣਾ ਠੁੱਲੀਵਾਲ ਦੇ ਥਾਣੇਦਾਰ ਬਲਦੇਵ ਸਿੰਘ ਪਰਮਜੀਤ ਕੌਰ ਵਾਸੀ ਸਾਹਾਖਾਣਾ ਦੇ ਬਿਆਨਾਂ ਤੇ ਗੁਰਜੰਟ ਸਿੰਘ, ਮੇਜਰ ਸਿੰਘ ਅਤੇ ਮਨਜੀਤ ਕੌਰ ਖਿਲਾਫ ਪਰਚਾ ਦਰਜ਼ ਕੀਤਾ ਹੈ l ਓਹਨਾ ਦਸਿਆ ਕਿ 6/10/2019 ਨੂੰ ਪਰਮਜੀਤ ਕੌਰ ਦੀ ਲੜਕੀ ਦਾ ਵਿਆਹ ਕੀਤਾ ਸੀ, ਪਰੰਤੂ ਸਹੁਰਾ ਪਰਿਵਾਰ ਦਹੇਜ ਘੱਟ ਦੇਣ ਕਾਰਨ ਖੁਸ ਨਹੀਂ ਸੀ, ਤੰਗ ਪਰੇਸ਼ਾਨ ਕਰਦੇ ਸੀ l ਲੜਕੀ ਨੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ l ਫਿਲਹਾਲ ਕਰਵਾਈ ਜਾਰੀ ਹੈ l







