ਬਰਨਾਲਾ ਜਿਲ੍ਹੇ ਦੇ 5178 ਅਧਿਆਪਕਾਂ ਨਾਲ ਹੋ ਰਹੀ ਬੇਇਨਸਾਫੀ ਦਾ ਸਖ਼ਤ ਨੋਟਿਸ ਲਵੇਗੀ ਗੌਰਮਿੰਟ ਟੀਚਰਜ ਯੂਨੀਅਨ* *ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਨਾਲਾਇਕੀ ਦਾ ਖਮਿਆਜਾ ਭੁਗਤ ਰਹੇ ਨੇ ਅਧਿਆਪਕ
- Admin Default
- 12 Aug, 2025 16:53
*ਬਰਨਾਲਾ ਜਿਲ੍ਹੇ ਦੇ 5178 ਅਧਿਆਪਕਾਂ ਨਾਲ ਹੋ ਰਹੀ ਬੇਇਨਸਾਫੀ ਦਾ ਸਖ਼ਤ ਨੋਟਿਸ ਲਵੇਗੀ ਗੌਰਮਿੰਟ ਟੀਚਰਜ ਯੂਨੀਅਨ*
*ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਨਾਲਾਇਕੀ ਦਾ ਖਮਿਆਜਾ ਭੁਗਤ ਰਹੇ ਨੇ ਅਧਿਆਪਕ
ਬਰਨਾਲਾ
ਗੌਰਮਿੰਟ ਟੀਚਰਜ਼ ਯੂਨੀਅਨ ਬਰਨਾਲਾ ਨੇ 5178 ਅਧਿਆਪਕਾਂ ਦੇ ਬਕਾਏ ਦੇ ਬਿੱਲਾਂ ਨੂੰ ਬਿੱਟ ਕਰਵਾਉਣ ਵਿੱਚ ਡੀਈਓ ਦਫਤਰ ਬਰਨਾਲਾ ਵੱਲੋਂ ਵਰਤੀ ਜਾ ਰਹੀ ਢਿੱਲ ਦਾ ਸ਼ਖ਼ਤ ਨੋਟਿਸ ਲਿਆ ਹੈ। ਅੱਜ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਹਰਿੰਦਰ ਮੱਲੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਅਧਿਆਪਕਾਂ ਦੇ ਬਕਾਏ ਦੇ ਬਿੱਲ ਨੂੰ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਦਫ਼ਤਰ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ ਤੇ ਗਹਿਰੀ ਚਿੰਤਾ ਪ੍ਰਗਟਾਈ ਗਈ ।
ਜਥੇਬੰਦੀ ਦੇ ਆਗੂਆਂ ਤੇਜਿੰਦਰ ਸਿੰਘ ਤੇਜੀ , ਅਮਰੀਕ ਸਿੰਘ ਭੱਦਲਵੱਡ, ਏਕਮ ਭੋਤਨਾ , ਕਰਮਜੀਤ ਸਿੰਘ ਭੋਤਨਾ, ਜਗਤਾਰ ਸਿੰਘ ਪੱਤੀ ਨੇ ਕਿਹਾ ਕਿ 5178 ਅਧਿਆਪਕਾਂ ਨੂੰ ਹਾਈ ਕੋਰਟ ਨੇ ਤਾਂ ਇਨਸਾਫ ਦੇ ਦਿੱਤਾ ਹੈ ਪਰ ਸਿਖਿਆ ਵਿਭਾਗ ਦੀ ਢਿੱਲੀ ਕਾਰਗੁਜਾਰੀ ਤੇ ਨਾਲਾਇਕੀ ਕਾਰਣ ਹਾਈ ਕੋਰਟ ਦੇ ਹੁਕਮ ਵੀ ਫਾਈਲਾਂ ਦੀ ਧੂੜ ਫੱਕ ਰਹੇ ਹਨ । ਆਗੂਆਂ ਨੇ ਜਾਣਕਾਰੀ ਦਿੱਤੀ ਕਿ ਅਧਿਆਪਕਾਂ ਦੇ ਬਕਾਏ ਦੇ ਬਿੱਲ ਬਣਿਆ ਨੂੰ ਦੋ ਮਹੀਨੇ ਬੀਤ ਗਏ ਹਨ ਤੇ ਜਥੇਬੰਦੀ ਨੇ ਡੀਈਓ ਦਫਤਰ ਨੂੰ ਮਿਲ ਕੇ ਇੰਨ੍ਹਾਂ ਬਿੱਲਾਂ ਨੂੰ ਤੁਰੰਤ ਬਿੱਟ ਕਰਵਾਉਣ ਲਈ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੀਟਿੰਗ ਵੀ ਕੀਤੀ ਸੀ। ਪਰ ਦਫਤਰ ਵੱਲੋਂ ਸਿਵਾਏ ਲਾਰਿਆਂ ਦੇ ਅਧਿਆਪਕਾਂ ਦੇ ਪੱਲੇ ਹੋਰ ਕੁਝ ਪੈਂਦਾ ਨਜਰ ਨਹੀਂ ਆ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੁਣ ਹੋਰ ਲਾਰੇ ਲੱਪਿਆਂ ਤੇ ਵਿਸਵਾਸ ਕਰਨ ਦੀ ਬਜਾਏ ਸੰਘਰਸ਼ ਤੇ ਟੇਕ ਰੱਖ ਕੇ ਬਿੱਲਾਂ ਨੂੰ ਬਿੱਟ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨਦੀਪ ਸਿੰਘ, ਸੋਨਦੀਪ ਸਿੰਘ ਟੱਲੇਵਾਲ, ਵਿਕਾਸ ਕੁਮਾਰ ਭੱਦਲਵੱਡ, ਹਰਜਿੰਦਰ ਸਿੰਘ ਠੀਕਰੀਵਾਲ,. ਗੁਰਗੀਤ ਸਿੰਘ ਠੀਕਰੀਵਾਲ, ਜਗਦੀਪ ਸਿੰਘ ਭੱਦਲਵੱਡ , ਸੁਖਪਾਲ ਸਿੰਘ ਸੇਖਾ, ਰਾਣਾ ਸਿੰਘ, ਜਸਵੀਰ ਸਿੰਘ ਵਜੀਦਕੇ, ਰਾਕੇਸ਼ ਕੁਮਾਰ , ਚਮਕੌਰ ਸਿੰਘ ਭੋਤਨਾ, ਸੁਖਮਿੰਦਰ ਸਿੰਘ ਭੱਦਲਵੱਡ ਆਦਿ ਹਾਜਰ ਸਨ।







