ਵੱਡੀ ਖਬਰ– ਜੇਕਰ ਘਰੋਂ ਬਾਹਰ ਨੂੰ ਜਾ ਰਹੇ ਤਾਂ ਇਸ ਖਬਰ ਨੂੰ ਪੜ ਲਓ
- Admin Default
- 14 Aug, 2025 07:17
ਵੱਡੀ ਖਬਰ– ਜੇਕਰ ਘਰੋਂ ਬਾਹਰ ਨੂੰ ਜਾ ਰਹੇ ਤਾਂ ਇਸ ਖਬਰ ਨੂੰ ਪੜ ਲਓ
ਬਰਨਾਲਾ
ਜੇਕਰ ਅੱਜ ਤੁਹਾਡਾ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਹੈ ਤਾਂ ਇਸ ਖਬਰ ਨੂੰ ਪੜ ਲਓ। ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਪੀਆਰਟੀਸੀ ਦੇ ਕਰਮਚਾਰੀਆਂ ਨੇ ਅੱਜ ਬਿਨਾਂ ਅਗਾਊ ਜਾਣਕਾਰੀ ਦਿੱਤਿਆਂ ਹੜਤਾਲ ਕਰ ਦਿੱਤੀ ਹੈ। ਇਸ ਹੜਤਾਲ ਦੇ ਚਲਦਿਆਂ ਅੱਜ ਬੱਸਾਂ ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਪੀਆਰਟੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਸਰਕਾਰ ਉਹਨਾਂ ਨੂੰ ਲਾਰੇ ਲਗਾ ਰਹੀ ਹੈ। ਫਰੀਦਕੋਟ ਵਿੱਚ ਕੱਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਹੈ। ਉਥੇ ਫਿਰ ਉਹਨਾਂ ਨੂੰ ਬੱਸਾਂ ਵਾਸਤੇ ਕਿਹਾ ਜਾਵੇਗਾ। ਜਿਸ ਦੇ ਚਲਦਿਆਂ ਉਹਨਾਂ ਨੇ ਪਹਿਲਾਂ ਹੀ ਹੜਤਾਲ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਨਾਲੋਂ ਆਰ ਪਾਰ ਦੀ ਲੜਾਈ ਲੜਨਗੇ। ਬਿਨਾਂ ਕੋਈ ਨੋਟਿਸ ਤੋਂ ਹੋਈ ਹੜਤਾਲ ਦੇ ਕਾਰਨ ਅੱਜ ਪੂਰਾ ਦਿਨ ਲੋਕ ਪਰੇਸ਼ਾਨ ਰਹਿਣਗੇ।







