:

ਜਦੋਂ ਇੱਕ ਸੀਨੀਅਰ ਵਕੀਲ ਵੱਲੋਂ ਦਿੱਤੀ ਚੇਤਾਵਨੀ ਨੇ ਮੂਹਰੇ ਲਾ ਲਿਆ ਪ੍ਰਸ਼ਾਸਨ – ਸੋਸ਼ਲ ਮੀਡੀਆ ਤੇ ਹੋਈ ਕਿਰਕਰੀ ਤੋਂ ਬਾਅਦ ਅਖੀਰ ਕਰ ਪ੍ਰਸ਼ਾਸਨ ਨੇ ਵਾਪਸ ਲਿਆ ਜਨਮਾਸ਼ਟਮੀ ਤੇ ਬਿਜਲੀ ਬੰਦ ਕਰਨ ਦਾ ਫੈਸਲਾ


– ਜਦੋਂ ਇੱਕ ਸੀਨੀਅਰ ਵਕੀਲ ਵੱਲੋਂ ਦਿੱਤੀ ਚੇਤਾਵਨੀ ਨੇ ਮੂਹਰੇ ਲਾ ਲਿਆ ਪ੍ਰਸ਼ਾਸਨ 
– ਸੋਸ਼ਲ ਮੀਡੀਆ ਤੇ ਹੋਈ ਕਿਰਕਰੀ ਤੋਂ ਬਾਅਦ ਅਖੀਰ ਕਰ ਪ੍ਰਸ਼ਾਸਨ ਨੇ ਵਾਪਸ ਲਿਆ ਜਨਮਾਸ਼ਟਮੀ ਤੇ ਬਿਜਲੀ ਬੰਦ ਕਰਨ ਦਾ ਫੈਸਲਾ

ਬਰਨਾਲਾ 

ਰਾਤ ਨੂੰ ਕਰੀਬ 10 ਵਜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਰਨਾਲੇ ਦੇ ਇੱਕ ਸੀਨੀਅਰ ਵਕੀਲ  ਦੀ ਚੇਤਾਵਨੀ ਨੇ ਪ੍ਰਸ਼ਾਸਨ ਮੂਹਰੇ ਲਾ ਲਿਆ। ਅਖੀਰ ਪ੍ਰਸ਼ਾਸਨ ਨੂੰ ਜਨਮਾਸ਼ਟਮੀ ਵਾਲੇ ਦਿਨ ਬਿਜਲੀ ਬੰਦ ਰੱਖਣ ਦਾ ਫੈਸਲੇ ਨੂੰ ਵਾਪਸ ਲੈਣਾ ਪਿਆ। 

ਹੋਇਆ ਕੁਝ ਇੰਜ ਕੇ 15 ਅਗਸਤ ਨੂੰ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਇਕ ਰੂਟੀਨ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਕੁਝ ਰੂਟੀਨ ਦੇ ਜਰੂਰੀ ਮੈਨਟੇਨਸ ਕੰਮਾਂ ਦੇ ਚਲਦੇ 16 ਅਗਸਤ ਜਨਮ ਅਸ਼ਟਮੀ ਵਾਲੇ ਦਿਨ ਸਵੇਰੇ 10 ਵਜੇ ਤੋਂ 2 ਵਜੇ ਤੱਕ ਬਰਨਾਲੇ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ। 

ਜਨਮਾਸ਼ਟਮੀ ਸਨਾਤਨ ਧਰਮ ਦਾ ਪਵਿੱਤਰ ਤਿਉਹਾਰ ਹੈ ਜਿਸ ਜਿਸ ਦੇ ਚਲਦਿਆਂ ਮੈਨਟੇਨਸ ਲਈ ਸਿਰਫ ਇਹੀ ਦਿਨ ਚੁਣਿਆ ਜਾਣ ਤੇ ਲੋਕਾਂ ਵਿੱਚ ਰੋਸ਼ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਰਾਤ ਨੂੰ ਸੋਸ਼ਲ ਮੀਡੀਆ ਤੇ ਚੱਲੇ ਚਰਚਾ ਤੋਂ ਬਾਅਦ ਰਾਤ ਨੂੰ ਕਰੀਬ 10 ਵਜੇ ਬਰਨਾਲੇ ਦੇ ਸੀਨੀਅਰ ਵਕੀਲ ਐਡਵੋਕੇਟ ਦੀਪਕ ਰਾਏ ਜਿੰਦਲ ਨੇ ਪੋਸਟ ਸਾਂਝੀ ਕੀਤੀ ਕਿ ਅਗਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸਵੇਰੇ 10 ਵਜੇ ਤੋਂ ਉਹ ਸ਼ਹੀਦ ਭਗਤ ਸਿੰਘ ਚੌਂਕ, ਸਦਨ ਬਾਜ਼ਾਰ ਬਰਨਾਲਾ ਵਿੱਚ ਆਪਣਾ ਰੋਸ਼ ਪ੍ਰਦਰਸ਼ਨ ਸ਼ੁਰੂ ਕਰਨਗੇ। ਜਿਸ ਵਿੱਚ ਸਾਰੇ ਸ਼ਹਿਰ ਵਾਸੀ ਸ਼ਾਮਿਲ ਹੋਣ। ਇਸ ਐਲਾਨ ਤੋਂ ਬਾਅਦ ਸ਼ਹਿਰ ਵਾਸੀਆਂ ਦਾ ਭਰਪੂਰ ਸਮਰਥਨ ਮਿਲਿਆ ਅਤੇ ਲੋਕਾਂ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਬਹੁਤ ਵਿਰੋਧ ਕੀਤਾ। ਪੂਰੀ ਰਾਤ ਚੱਲੀ ਚਰਚਾ ਤੋਂ ਬਾਅਦ ਅਖੀਰ ਨੂੰ ਸਵੇਰੇ ਕਰੀਬ 5:30 ਵਜੇ ਪ੍ਰਸ਼ਾਸਨ ਵੱਲੋਂ ਇੱਕ ਹੋਰ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਜਨਮ ਅਸ਼ਟਮੀ ਵਾਲੇ ਦਿਨ ਕਿਸੇ ਵੀ ਇਲਾਕੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਰਹੇਗੀ।

– ਪ੍ਰਸ਼ਾਸਨ ਸੋਚ ਸਮਝ ਕੇ ਲਵੇ ਫੈਸਲੇ ਜਾਗਰੂਕ ਲੋਕਾਂ ਦਾ ਧੰਨਵਾਦ 

ਇਸ ਸਬੰਧੀ ਐਡਵੋਕੇਟ ਦੀਪਕ ਰਾਏ ਜਿੰਦਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਹਨ। ਅਗਰ ਇਹ ਫੈਸਲਾ ਨਾ ਵਾਪਸ ਲਿਆ ਜਾਂਦਾ ਤਾਂ ਉਹਨਾਂ ਨੇ ਧਰਨਾ ਜਰੂਰ ਲਗਾਉਣਾ ਸੀ। ਉਹਨਾਂ ਕਿਹਾ ਕਿ ਸਾਥ ਦੇਣ ਵਾਲੇ ਸਾਰੇ ਲੋਕ ਅਗਰ ਇਸੇ ਤਰ੍ਹਾਂ ਜਾਗਰੂਕ ਰਹਿਣਗੇ ਤਾਂ ਸਨਾਤਨ ਧਰਮ ਮਜਬੂਤ ਰਹੇਗਾ।

ਤਾਜ਼ਾ ਖ਼ਬਰਾਂ
Gallery
Tags
Social Media