:

ਕਨੇਡਾ ਆਉਣ ਜਾਣ ਵਾਲੇ ਲੋਕਾਂ ਵਾਸਤੇ ਕੀ ਹੈ ਬੁਰੀ ਖਬਰ.. ਪੜੋ


ਕਨੇਡਾ ਆਉਣ ਜਾਣ ਵਾਲੇ ਲੋਕਾਂ ਵਾਸਤੇ ਕੀ ਹੈ ਬੁਰੀ ਖਬਰ.. ਪੜੋ 

ਨੈਸ਼ਨਲ ਡੈਸਕ ਨਵੀਂ ਦਿੱਲੀ 

ਇੰਡੀਆ ਤੋਂ ਕਨੇਡਾ ਜਾਣ ਵਾਲੇ ਅਤੇ ਉਥੋਂ ਆਉਣ ਵਾਲੇ ਲੋਕਾਂ ਵਾਸਤੇ ਇੱਕ ਬੁਰੀ ਖਬਰ ਹੈ। ਅਗਲੇ 72 ਘੰਟਿਆਂ ਦੇ ਦੌਰਾਨ ਹਜ਼ਾਰਾਂ ਹੀ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਅੱਜ ਤੋਂ ਲੈ ਕੇ ਤਿੰਨ ਦਿਨਾਂ ਤੱਕ ਏਅਰ ਕੈਨੇਡਾ ਦੇ ਕਰਮਚਾਰੀ ਹੜਤਾਲ ਤੇ ਜਾ ਰਹੇ ਹਨ।ਜਿਸ ਦੇ ਚਲਦਿਆਂ ਇੰਡੀਆ ਤੋਂ ਕਨੇਡਾ ਜਾਣ ਵਾਲੀਆਂ ਅਤੇ ਕਨੇਡਾ ਤੋਂ ਇੰਡੀਆ ਆਉਣ ਵਾਲੀਆਂ ਏਅਰ ਕੈਨੇਡਾ ਦੀਆਂ ਸਾਰੀਆਂ ਫਲਾਈਟਾਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦਾ ਬਹੁਤ ਵੱਡਾ ਅਸਰ ਪੰਜਾਬੀਆਂ ਤੇ ਪੈ ਰਿਹਾ ਹੈ। ਕਿਉਂਕਿ ਜਿਆਦਾਤਰ ਕਨੇਡਾ ਤੋਂ ਦਿੱਲੀ ਤੱਕ ਆਉਣ ਜਾਣ ਪੰਜਾਬੀ ਕਮਿਊਨਿਟੀ ਵੱਲੋਂ ਹੀ ਕੀਤਾ ਜਾਂਦਾ ਹੈ। ਇੰਡੀਆ ਤੋਂ ਕਨੇਡਾ ਅਤੇ ਕਨੇਡਾ ਤੋਂ ਇੰਡੀਆ ਜਾਣ ਵਾਲੀਆਂ ਫਲਾਈਟਾਂ ਦੇ ਐਡਵਾਂਸ ਬੁਕਿੰਗ ਵਾਲੇ ਸਾਰੇ ਯਾਤਰੀਆਂ ਨੂੰ ਅੱਜ ਸਵੇਰੇ ਈਮੇਲ ਰਾਹੀਂ ਏਅਰ ਕਨੇਡਾ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ।