ਆਤਮਹਤਿਆ ਰੋਕਣ ਲਈ ਚੰਡੀਗੜ੍ਹ PGI ਦੀ ਵੱਡੀ ਪਹਿਲ
- Admin Default
- 11 Sep, 2025 01:21
ਆਤਮਹਤਿਆ ਰੋਕਣ ਲਈ ਚੰਡੀਗੜ੍ਹ PGI ਦੀ ਵੱਡੀ ਪਹਿਲ
ਚੰਡੀਗੜ੍ਹ
ਚੰਡੀਗੜ੍ਹ PGI ਦੇ ਮਨੋਚਿਕਿਤਸਾ ਵਿਭਾਗ ਦੇ ਪ੍ਰੋ. ਸ਼ੁਭੋ ਚਕਰਵਰਤੀ ਨੇ ਦੱਸਿਆ ਕਿ ਇਸ ਪਹਲ ਦਾ ਮਕਸਦ ਲੋਕਾਂ ਨੂੰ ਇਹ ਭਰੋਸਾ ਦੇਣਾ ਹੈ ਕਿ ਆਤਮਹਤਿਆ ਬਾਰੇ ਸੋਚਣ ਅਤੇ ਉਸ 'ਤੇ ਕਦਮ ਚੁੱਕਣ ਦੇ ਵਿਚਕਾਰ ਬਹੁਤ ਹੀ ਘੱਟ ਸਮੇਂ ਦਾ ਅੰਤਰ ਹੁੰਦਾ ਹੈ।
ਇਸ ਲਈ 5 ਮਾਡਿਊਲ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕਾਊਂਸਲਰਾਂ ਨੂੰ ਸਹਾਨੁਭੂਤੀ, ਸੰਵੇਦਨਸ਼ੀਲਤਾ ਅਤੇ ਬਿਨਾਂ ਕਿਸੇ ਜਜਮੈਂਟ ਦੇ ਕਾਲਰ ਦੀ ਗੱਲ ਸੁਣਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜ਼ਰੂਰਤ ਪੈਣ 'ਤੇ ਕਾਲਰ ਨੂੰ ਮਨੋਵਿਗਿਆਨਕ ਜਾਂ ਮਨੋਚਿਕਿਤਸਕ ਨਾਲ ਜੋੜਿਆ ਜਾਂਦਾ ਹੈ ਅਤੇ ਮਨੋਵਿਗਿਆਨ ਕੇਂਦਰ ਵਿੱਚ ਰੈਫਰ ਕੀਤਾ ਜਾਂਦਾ ਹੈ।
? ਇਸ ਸੇਵਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਟੈਲੀ-ਮਾਨਸ 'ਤੇ ਕਾਲ ਕਰਨ ਵਾਲੇ ਨੂੰ 20 ਭਾਸ਼ਾਵਾਂ ਵਿੱਚ ਰਿਸਪਾਂਸ ਮਿਲਦਾ ਹੈ। PGI ਸਾਇਕੈਟਰੀ ਵਿਭਾਗ ਦੇ ਡਾ. ਰਾਹੁਲ ਚਕਰਵਰਤੀ ਨੇ ਦੱਸਿਆ ਕਿ ਇਸ ਨਾਲ ਲੋਕ ਆਪਣੀ ਭਾਸ਼ਾ ਵਿੱਚ ਖੁੱਲ੍ਹ ਕੇ ਗੱਲ ਕਰ ਸਕਦੇ ਹਨ।
#ਮਨੋਚਿਕਿਤਸਾ #ਚੰਡੀਗੜ੍ਹPGI #ਆਤਮਹਤਿਆਰੋਕਥਾਮ #ਟੈਲੀਮਾਨਸ
#मनोचिकित्सा #चंडीगढ़PGI #आत्महत्या_रोकथाम #टेलीमानस
#MentalHealth #ChandigarhPGI #SuicidePrevention #TeleManas







