:

ਵਰਲਡ ਕੈਸਰ ਕੇਅਰ ਸੰਸਥਾ ਵੱਲੋਂ 1 ਹਜਾਰ ਮਰੀਜਾਂ ਦੀ ਜਾਂਚ

0

 ਵਰਲਡ ਕੈਸਰ ਕੇਅਰ ਸੰਸਥਾ ਵੱਲੋਂ 1 ਹਜਾਰ ਮਰੀਜਾਂ ਦੀ ਜਾਂਚ

ਬਰਨਾਲਾ 15 ਅਕਤੂਬਰ 

  ਮਹਿਲ ਕਲਾਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸਮਾਜਸੇਵੀ ਸਮਸੇਰ ਸਿੰਘ ਬਾਜਵਾ (ਯੂਐਸਏ) ਦੇ ਉਪਰਾਲੇ ਸਦਕਾ ਗ੍ਰਾਮ ਪੰਚਾਇਤ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਪ ਦੌਰਾਨ 1ਹਜਾਰ ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਕੈਸਰ, ਅੱਖਾਂ, ਔਰਤਾਂ ਦੀ ਛਾਤੀ ਦਾ ਕੈਸਰ,ਮੈਮੋਗ੍ਰਾਫੀ ਟੈਸਟ,ਔਰਤਾਂ ਦੀ ਬੱਚੇਦਾਨੀ ਦਾ ਕੈਸਰ,ਮਰਦਾਂ ਦੇ ਗਦੂਦ ਸਮੇਤ ਮਰਦਾਂ ਅਤੇ ਔਰਤਾਂ ਦੇ ਕਈ ਸਰੀਰਕ ਅੰਗਾਂ ਦੇ ਕੈਸਰ ਦੀ ਜਾਂਚ ਮਾਹਰ ਡਾਕਟਰ ਸਹਿਬਾਨਾਂ ਵੱਲੋਂ ਕੀਤੀ ਗਈ। ਆਮ ਬਿਮਾਰੀਆਂ ਸਬੰਧੀ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ ਦਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਈ ਜਿਲਿਆਂ ਵਿੱਚੋ ਮਰੀਜ ਇਸ ਕੈਪ ਵਿੱਚ ਪੁੱਜੇ ਹਨ,ਡਾਕਟਰੀ ਸਟਾਫ ਵੱਲੋਂ ਜੋ ਵੀ ਟੈਸਟ ਕੀਤੇ ਗਏ ਹਨ, ਉਹਨਾਂ ਦੇ ਟੈਸਟ ਚੈਕ ਕਰਕੇ ਜੇਕਰ ਕੋਈ ਇਲਾਜ ਲਈ ਹੋਇਆ ਤਾਂ ਕੀਤਾ ਜਾਵੇਗਾ, ਅਖੀਰ ਜਸਵਿੰਦਰ ਸਿੰਘ ਮਾਂਗਟ, ਏਕਮ ਸਿੰਘ ਦਿਓਲ ਦੀ ਅਗਵਾਈ ਹੇਠ ਡਾਕਟਰੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਜਸਵਿੰਦਰ ਸਿੰਘ ਮਾਂਗਟ, ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਬਲਦੇਵ ਸਿੰਘ ਮਾਨ, ਕਲੱਬ ਪ੍ਰਧਾਨ ਹਰਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਵਰਲਡ ਕੈਸਰ ਕੇਅਰ ਸੁਸਾਇਟੀ ਬਹੁਤ ਵੱਡਾ ਯੋਗਦਾਨ ਹੈ। ਦੇਸ ਭਰ ਵਿੱਚ ਕੈਪ ਲਗਾ ਕੇ ਕੈਸਰ ਖਿਲਾਫ਼ ਜੰਗ ਲੜ ਰਹੀ ਹੈ। ਪਿੰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਭਾਕਿਯੂ (ਕਾਦੀਆਂ) ਦੇ ਸੀਨੀਅਰ ਆਗੂ ਊਦੇ ਸਿੰਘ ਹਮੀਦੀ,ਇਕਾਈ ਪ੍ਰਧਾਨ ਕੁਲਦੀਪ ਸਿੰਘ ਹਮੀਦੀ,ਪੰਚ ਮੱਘਰ ਸਿੰਘ,ਜਗਦੀਪ ਸਿੰਘ ਕਾਲਸਾਂ, ਸਾਬਕਾ ਸਰਪੰਚ ਸੁਦਾਗਰ ਸਿੰਘ,ਸੂਬੇਦਾਰ ਕੌਰ ਸਿੰਘ,ਨਿਰਭੈ ਸਿੰਘ,ਬਲਵਿੰਦਰ ਸਿੰਘ ਬਾਜਵਾ,ਅਜਮੇਰ ਸਿੰਘ ਰਾਣੂ, ਨਿਰਮਲ ਸਿੰਘ ਨਿੰਮੀ,ਕੈਪਟਨ ਸੁਖਦੇਵ ਸਿੰਘ, ਨਿਰਭੈ ਸਿੰਘ ਮਾਹਮਦਪੁਰ, ਰਾਮ ਸਿੰਘ ਥਿੰਦ,ਕਮਲ ਸਿੰਘ,ਬਲਜੀਤ ਸਿੰਘ, ਬਿੰਨੂ ਹਮੀਦੀ,ਬੂਟਾ ਸਿੰਘ,ਨੰਬਰਦਾਰ ਗੁਰਮੁੱਖ ਸਿੰਘ ਹਮੀਦੀ,ਗੁਰਸੇਵਕ ਸਿੰਘ, ਮਨਜੀਤ ਸਿੰਘ ਸੋਹੀ, ਰਮਨਦੀਪ ਸਿੰਘ ਚੀਮਾ,ਜਗਸੀਰ ਸਿੰਘ ਚੀਮਾ ਹਾਜਰ ਸਨ।

ਤਾਜ਼ਾ ਖ਼ਬਰਾਂ
Gallery
Tags
Social Media