:

ਆਮ ਆਦਮੀ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਹੰਡਿਆਇਆ ਵਾਸੀਆਂ ਨੇ ਕੱਢ ਦਿੱਤੀ ਹਵਾ – ਨਗਰ ਨਿਗਮ ਵਿੱਚ ਸ਼ਾਮਿਲ ਕਰਨ ਵਾਸਤੇ ਲੋਕਾਂ ਤੋਂ ਵੋਟਾਂ ਪਵਾਉਣ ਵਾਲਾ ਦਾਅ ਪੈ ਗਿਆ ਉਲਟਾ


– ਆਮ ਆਦਮੀ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਹੰਡਿਆਇਆ ਵਾਸੀਆਂ ਨੇ ਕੱਢ ਦਿੱਤੀ ਹਵਾ
– ਨਗਰ ਨਿਗਮ ਵਿੱਚ ਸ਼ਾਮਿਲ ਕਰਨ ਵਾਸਤੇ ਲੋਕਾਂ ਤੋਂ ਵੋਟਾਂ ਪਵਾਉਣ ਵਾਲਾ ਦਾਅ ਪੈ ਗਿਆ ਉਲਟਾ


ਸੁਮਿਤ ਗੁਪਤਾ। ਹੰਡਿਆਇਆ




ਨਗਰ ਪੰਚਾਇਤ ਹੰਡਿਆਇਆ ਨੂੰ ਨਵੇਂ ਬਣ ਰਹੇ ਨਗਰ ਨਿਗਮ ਬਰਨਾਲਾ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਹੰਡਿਆਇਆ ਵਾਸੀਆਂ ਨੇ ਇਕਜੁੱਟ ਹੋ ਕੇ ਵੋਟਿੰਗ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਗਰ ਨਿਗਮ ਬਰਨਾਲਾ ਦੇ ਵਿੱਚ ਨਗਰ ਪੰਚਾਇਤ ਹੰਢਿਆਇਆ ਨੂੰ ਸ਼ਾਮਿਲ ਕਰਵਾਉਣ ਦੀਆਂ ਕੋਸ਼ਿਸ਼ਾਂ ਦੀ ਹੰਡਿਆਇਆ ਵਾਸੀਆਂ ਨੇ ਹਵਾ ਕੱਢ ਦਿੱਤੀ। ਵੋਟਾਂ ਪਵਾਉਣ ਦਾ ਦਾ ਪੂਰੀ ਤਰ੍ਹਾਂ ਉਲਟ ਪੈ ਗਿਆ। ਇਸ ਵੋਟਿੰਗ ਵਿੱਚ 522 ਵੋਟ ਹੰਡਿਆਇਆ ਨੂੰ ਨਗਰ ਨਿਗਮ ਵਿੱਚ ਸ਼ਾਮਲ ਨਾ ਕਰਨ ਦੇ ਹੱਕ ਵਿੱਚ ਪਈਆਂ, ਜਦਕਿ ਸਿਰਫ਼ 68 ਵੋਟ ਹੱਕ ਵਿੱਚ ਆਈਆਂ। 22 ਵੋਟ ਰੱਦ ਹੋ ਗਈਆਂ। ਇਸ ਤਰ੍ਹਾਂ ਸੱਤਾ ਪੱਖ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।
ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨਗਰ ਪੰਚਾਇਤ ਹੰਡਿਆਇਆ ਵਿੱਚ ਕਾਬਜ਼ ਹੈ ਅਤੇ ਚਾਹੁੰਦੀ ਸੀ ਕਿ ਇਸਨੂੰ ਨਵੇਂ ਬਣ ਰਹੇ ਨਗਰ ਨਿਗਮ ਬਰਨਾਲਾ ਵਿੱਚ ਸ਼ਾਮਲ ਕੀਤਾ ਜਾਵੇ। ਇਸਦੇ ਹੱਕ ‘ਚ ਬੋਰਡ ਵੀ ਲਗਾਏ ਗਏ ਸਨ ਅਤੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਨਗਰ ਨਿਗਮ ਨਾਲ ਫੰਡ ਵਧਣਗੇ, ਸੀਵਰੇਜ ਤੇ ਪਾਣੀ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਵੱਡਾ ਬੁਨਿਆਦੀ ਢਾਂਚਾ ਤਿਆਰ ਹੋਵੇਗਾ।



ਪਰ ਲੋਕਾਂ ਨੇ ਇਸਨੂੰ ਰੱਦ ਕਰ ਦਿੱਤਾ।
ਨਗਰ ਪੰਚਾਇਤ ਪ੍ਰਧਾਨ ਸਰਬਜੀਤ ਕੌਰ ਅਤੇ ਪਾਰਸ਼ਦ ਗੁਰਮੀਤ ਹੰਡਿਆਇਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾਵੇਗੀ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਕਾਂਗਰਸੀ ਪਾਰਸ਼ਦ ਕੁਲਦੀਪ ਤਾਜਪੁਰੀਆ, ਅਕਾਲੀ ਨੇਤਾ ਮਨਪ੍ਰੀਤ ਮਨੀ, ਨਾਜ਼ਿਮ ਸਿੰਘ ਸਮੇਤ ਹੋਰਾਂ ਨੇ ਨਗਰ ਪੰਚਾਇਤ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਕੇ ਸੱਤਾ ਪੱਖ ਦਾ ਵਿਰੋਧ ਕੀਤਾ।




---


 Handiaya Nagar Panchayat, Barnala Municipal Corporation, AAP Handiaya, Handiaya residents protest


ਹੰਡਿਆਇਆ ਨਗਰ ਨਿਗਮ ਵਿਰੋਧ, ਬਰਨਾਲਾ ਨਗਰ ਨਿਗਮ, ਆਮ ਆਦਮੀ ਪਾਰਟੀ ਹੰਡਿਆਇਆ


 Residents of Handiaya strongly opposed the ruling party’s decision to merge Handiaya Nagar Panchayat into the new Barnala Municipal Corporation. Out of total votes, 522 rejected the move while only 68 supported it.
meta description 


हंडियाया के निवासियों ने नगर निगम बरनाला में शामिल होने के सत्ता पक्ष के फैसले को पूरी तरह नकार दिया। मतदान में 522 वोट विरोध में पड़े जबकि सिर्फ़ 68 वोट पक्ष में आए।



#handiaya #barnala #AAP #handiayavirodh #handiayaMunicipalProtest #ਹੰਡਿਆਇਆ #ਬਰਨਾਲਾ #ਆਮਆਦਮੀਪਾਰਟੀ #हंडियाया #बरनाला #आप