ਬਸਪਾ ਆਗੂਆਂ ਨੇ ਕਿਰਨਦੀਪ ਕੌਰ ਨੂੰ ਜੱਜ ਚੁਣੇ ਜਾਣ ਤੇ ਸਨਮਾਨਿਤ ਕੀਤਾ
- Admin Default
- 16 Oct, 2023 03:26
ਬਸਪਾ ਆਗੂਆਂ ਨੇ ਕਿਰਨਦੀਪ ਕੌਰ ਨੂੰ ਜੱਜ ਚੁਣੇ ਜਾਣ ਤੇ ਸਨਮਾਨਿਤ ਕੀਤਾ
ਬਰਨਾਲਾ 15 ਅਕਤੂਬਰ
ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਗਰੀਬਾਂ ਦੇ ਪੈਗੰਬਰ ਚਮਕੌਰ ਸਿੰਘ ਵੀਰ ਬਰਨਾਲਾ ਸ੍ ਹਰਪਾਲ ਸਿੰਘ ਰੋਡਵੇਜ਼ ਮੁਲਾਜ਼ਮ ਦੀ ਹੋਣਹਾਰ ਸਪੁੱਤਰੀ ਕਿਰਨਦੀਪ ਕੌਰ ਜੋ ਕਿ ਜੱਜ ਸਲੈਕਟ ਹੋਈ ਹੈ, ਉਹਨਾਂ ਦੇ ਮੌਜੂਦਾ ਘਰ ਬਰਨਾਲਾ ਵਿਖੇ ਬਸਪਾ ਆਗੂਆਂ ਨੇ ਬੇਟੀ ਕਿਰਨਦੀਪ ਕੌਰ ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਫੋਟੋ, ਸਿਰੋਪਾਉ, ਹਾਰਾਂ ਅਤੇ ਮਿਠਾਈ ਖਿਲਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ, ਬੇਟੀ ਨੇ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਜੱਜ ਬਣਨ ਦਾ ਸੁਪਨਾ ਪੂਰਾ ਕੀਤਾ, ਇਸ ਸਮੇਂ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ੍ਰ ਚਮਕੌਰ ਸਿੰਘ ਵੀਰ ਸੂਬਾ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਤੇ ਲੋਕ ਸਭਾ ਇੰਚਾਰਜ ਅਤੇ ਦਰਸ਼ਨ ਸਿੰਘ ਜ਼ਲੂਰ ਸੂਬਾ ਸਕੱਤਰ ਨੇ ਜਿੱਥੇ ਕਿਰਨਦੀਪ ਕੌਰ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਉੱਥੇ ਔਰਤਾਂ ਦੇ ਮੁਕਤੀ ਦਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਦਿੱਤੇ ਅਧਿਕਾਰਾਂ ਤਹਿਤ ਅੱਜ ਬਹੁਜਨ ਸਮਾਜ ਦੀਆਂ ਧੀਆਂ ਜੱਜ, ਡਿਪਟੀ ਕਮਿਸ਼ਨਰ, ਆਈ ਪੀ ਐਸ,ਪਾਇਲਟ ਅਤੇ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਅੰਬੇਡਕਰ ਸਾਹਿਬ ਜਿੱਥੇ ਔਰਤਾਂ ਦੇ ਮੁਕਤੀ ਦਾਤਾ ਹਨ ਉੱਥੇ ਸਾਰੇ ਭਾਰਤ ਦੇਸ਼ ਦੇ ਹੀ ਨਹੀਂ ਸੰਸਾਰ ਦੇ ਪੈਗੰਬਰ ਹਨ ਜਿਨਾਂ ਦੇ ਦਿੱਤੇ ਅਧਿਕਾਰਾਂ ਤਹਿਤ ਹੀ ਅਜਿਹਾ ਸੰਭਵ ਹੋ ਸਕਿਆ ਹੈ ਤੇ ਉਹਨਾਂ ਸੰਵਿਧਾਨ ਨੂੰ ਬਚਾਉਣ ਲਈ ਵੀ ਸਾਰੇ ਸਮਾਜ ਨੂੰ ਅਪੀਲ ਕੀਤੀ। ਇਸ ਸਮੇਂ ਸ੍ਰ ਦਰਸ਼ਨ ਸਿੰਘ ਜਲੂਰ ਸੂਬਾ ਸਕੱਤਰ, ਸ੍ਰ ਜਸਵੀਰ ਸਿੰਘ ਜੱਸੀ ਜਿਲਾ ਮੀਤ ਪ੍ਰਧਾਨ, ਸ੍ਰੀ ਹਵਾ ਸਿੰਘ ਹਨੇਰੀ ਸੀਨੀਅਰ ਆਗੂ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਪ੍ਰਧਾਨ ਵਿਧਾਨ ਸਭਾ ਮਹਿਲ ਕਲਾਂ, ਕੁਲਦੀਪ ਸਿੰਘ ਖਜਾਨਚੀ ਮਹਿਲ ਕਲਾਂ, ਗੁਰਜੀਤ ਸਿੰਘ ਮਾਮਦਪੁਰ ਸਾਬਕਾ ਜਨਰਲ ਸਕੱਤਰ, ਨਰੰਗ ਸਿੰਘ ਸਕੱਤਰ ਹਲਕਾ ਮਹਿਲ ਕਲਾਂ , ਦਾਰਾ ਸਿੰਘ ਸਾਬਕਾ ਪ੍ਰਧਾਨ ਵਿਧਾਨ ਸਭਾ ਬਰਨਾਲਾ, ਜਗਦੇਵ ਸਿੰਘ ਖੁੱਡੀ ਸਾਬਕਾ ਜਥੇਬੰਦਕ ਸਕੱਤਰ, ਰਾਜ ਸਿੰਘ ਸਾਬਕਾ ਦਫਤਰ ਸਕੱਤਰ ਬਰਨਾਲਾ, ਸੁਰਜੀਤ ਸਿੰਘ ਸਾਬਕਾ ਦਫਤਰ ਸਕੱਤਰ ਬਰਨਾਲਾ , ਜਗਜੀਤ ਸੋਹੀਆਂ ਸਕੱਤਰ ਵਿਧਾਨ ਸਭਾ ਮਹਿਲ ਕਲਾਂ,ਸੂਬੇਦਾਰ ਹਰਬੰਸ ਸਿੰਘ ਲੋਹਟਵੱਦੀ ਆਦਿ ਹਾਜ਼ਰ ਸਨ |







