:

ਕਾਂਗਰਸੀ ਨੇਤਾਵਾਂ ਦੇ ਝਗੜੇ 'ਤੇ 'ਆਪ' ਦਾ ਹਮਲਾ: ਦਿਨੇਸ਼ ਚੱਢਾ ਨੇ ਵਰਿੰਦਰ ਢਿੱਲੋਂ ਨੂੰ ਦੱਸਿਆ ਮਾਈਨਿੰਗ ਮਾਫੀਆ, FIR ਵੀ ਦਰਜ


ਕਾਂਗਰਸੀ ਨੇਤਾਵਾਂ ਦੇ ਝਗੜੇ 'ਤੇ 'ਆਪ' ਦਾ ਹਮਲਾ: ਦਿਨੇਸ਼ ਚੱਢਾ ਨੇ ਵਰਿੰਦਰ ਢਿੱਲੋਂ ਨੂੰ ਦੱਸਿਆ ਮਾਈਨਿੰਗ ਮਾਫੀਆ, FIR ਵੀ ਦਰਜ


ਚੰਡੀਗੜ੍ਹ


ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਰਣਜੀਤ ਸਿੰਘ ਤਖਾਣਮਾਜਰਾ ਅਤੇ ਸਾਬਕਾ ਵਿਧਾਇਕ ਵਰਿੰਦਰ ਸਿੰਘ ਢਿੱਲੋਂ ਵਿਚਾਲੇ ਹੋਏ ਵਿਵਾਦ ਨੇ ਹੁਣ ਸਿਆਸੀ ਰੂਪ ਧਾਰਨ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਿਨੇਸ਼ ਚੱਢਾ ਨੇ ਵਰਿੰਦਰ ਸਿੰਘ ਢਿੱਲੋਂ ਅਤੇ ਕਾਂਗਰਸ ਹਾਈਕਮਾਂਡ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਚੱਢਾ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਢਿੱਲੋਂ 'ਤੇ ਇਸ ਲਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹ ਪਾਰਟੀ ਵਿੱਚ ਮਾਈਨਿੰਗ ਮਾਫੀਆ ਦਾ ਸਭ ਤੋਂ ਵੱਡਾ ਚਿਹਰਾ ਹਨ। ਉਨ੍ਹਾਂ ਕਟਾਕਸ਼ ਕਰਦਿਆਂ ਆਖਿਆ ਕਿ ਕਾਂਗਰਸ ਦੀ 'ਮੋਹੱਬਤ ਦੀ ਦੁਕਾਨ' ਵਿੱਚ ਮਾਫੀਆ ਦਾ ਸਮਾਨ ਭਰਿਆ ਪਿਆ ਹੈ।
ਦਿਨੇਸ਼ ਚੱਢਾ ਨੇ ਦੋਸ਼ ਲਾਇਆ ਕਿ ਵਕਾਲਤ ਦੀ ਪੜ੍ਹਾਈ ਪੂਰੀ ਨਾ ਕਰਨ ਦੇ ਬਾਵਜੂਦ ਢਿੱਲੋਂ ਮਾਤਰ 29 ਸਾਲ ਦੀ ਉਮਰ ਵਿੱਚ 60 ਏਕੜ ਖੱਡ ਦੇ ਮਾਲਕ ਬਣ ਗਏ ਸਨ ਅਤੇ 4 ਕਰੋੜ ਰੁਪਏ ਸਾਲਾਨਾ ਕਮਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਖੁਦ ਢਿੱਲੋਂ ਨੇ ਹਾਈਕੋਰਟ ਵਿੱਚ ਚੱਲ ਰਹੇ ਕੇਸ ਦੌਰਾਨ ਦਿੱਤੀ ਸੀ। ਦੂਜੇ ਪਾਸੇ, 27 ਅਕਤੂਬਰ ਨੂੰ ਕਾਂਗਰਸ ਭਵਨ 'ਚ ਹੋਈ ਕੁੱਟਮਾਰ, ਜਾਤੀਸੂਚਕ ਸ਼ਬਦ ਬੋਲਣ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਚੰਡੀਗੜ੍ਹ ਦੇ ਸੈਕਟਰ-11 ਥਾਣੇ 'ਚ ਢਿੱਲੋਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਇਸ ਵਿਵਾਦ ਤੋਂ ਬਾਅਦ ਦਲਿਤ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਨੇ ਢਿੱਲੋਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਢਿੱਲੋਂ ਨੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਜਾ ਕੇ ਜਾਤੀਸੂਚਕ ਟਿੱਪਣੀ ਕਰਨ ਦੇ ਦੋਸ਼ਾਂ ਨੂੰ ਨਕਾਰਿਆ ਹੈ।

AAP MLA Dinesh Chadha attacks Congress over Barinder Dhillon and Takhanmajra brawl, accuses Dhillon of leading mining mafia.

कांग्रेस नेताओं के विवाद पर आप विधायक दिनेश चड्ढा का हमला, बरिंदर ढिल्लों को बताया माइनिंग माफिया, मामला दर्ज।

Punjab Congress controversy, Dinesh Chadha press conference, Barinder Dhillon news, Ranjit Singh Takhanmajra fight, Punjab politics news.

पंजाब कांग्रेस विवाद, दिनेश चड्ढा, बरिंदर ढिल्लों, रणजीत सिंह तखानमाजरा, पंजाब राजनीति।

ਤਾਜ਼ਾ ਖ਼ਬਰਾਂ
Gallery
Tags
Social Media