:

ਡੇਰਾਬਸੀ ‘ਚ ਸਰਕਾਰੀ ਬਾਥਰੂਮ ਦੀ ਬਦਹਾਲ ਹਾਲਤ, ਦੁਕਾਨਦਾਰਾਂ ਤੇ ਮਹਿਲਾਵਾਂ ਨੂੰ ਹੋ ਰਹੀ ਮੁਸ਼ਕਲ


ਡੇਰਾਬਸੀ ‘ਚ ਸਰਕਾਰੀ ਬਾਥਰੂਮ ਦੀ ਬਦਹਾਲ ਹਾਲਤ, ਦੁਕਾਨਦਾਰਾਂ ਤੇ ਮਹਿਲਾਵਾਂ ਨੂੰ ਹੋ ਰਹੀ ਮੁਸ਼ਕਲ


ਡੇਰਾਬਸੀ


ਡੇਰਾਬੱਸੀ ਬੱਸ ਸਟੈਂਡ ਨੇੜੇ ਰਾਮਲੀਲਾ ਗਰਾਊਂਡ ਦੇ ਕੋਲ ਸਥਿਤ ਸਰਕਾਰੀ ਬਾਥਰੂਮ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਇਥੇ ਨਾ ਤਾਂ ਰੋਸ਼ਨੀ ਦੀ ਸਹੀ ਵਿਵਸਥਾ ਹੈ ਅਤੇ ਨਾ ਹੀ ਸਫ਼ਾਈ ਦਾ ਕੋਈ ਪ੍ਰਬੰਧ। ਇਸ ਕਾਰਨ ਨੇੜਲੇ ਦੁਕਾਨਦਾਰਾਂ, ਆਮ ਲੋਕਾਂ ਖ਼ਾਸਕਰ ਮਹਿਲਾਵਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਲਾਕੇ ਦੀਆਂ ਮਹਿਲਾਵਾਂ ਨੇ ਦੱਸਿਆ ਕਿ ਸ਼ਾਮ ਢਲਦੇ ਹੀ ਬਾਥਰੂਮ ਵਿੱਚ ਅੰਧੇਰਾ ਹੋ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਡਰ ਲੱਗਦਾ ਹੈ। ਉਨ੍ਹਾਂ ਨੂੰ ਅਕਸਰ ਕੋਈ ਅਣਹੋਣੀ ਘਟਨਾ ਹੋਣ ਦਾ ਭੈ ਬਣਿਆ ਰਹਿੰਦਾ ਹੈ। ਕਈ ਵਾਰ ਸ਼ਿਕਾਇਤ ਦੇ ਬਾਵਜੂਦ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਨਹੀਂ ਕੀਤਾ।
ਦੁਕਾਨਦਾਰਾਂ ਨੇ ਵੀ ਦੱਸਿਆ ਕਿ ਬਾਥਰੂਮ ਤੋਂ ਆਉਂਦੀ ਬਦਬੂ ਕਾਰਨ ਦੁਕਾਨਾਂ ‘ਤੇ ਬੈਠਣਾ ਮੁਸ਼ਕਲ ਹੋ ਗਿਆ ਹੈ। ਗੰਦਗੀ ਦੀ ਵਜ੍ਹਾ ਨਾਲ ਗ੍ਰਾਹਕ ਵੀ ਉੱਥੇ ਆਉਣ ਤੋਂ ਕਤਰਾ ਰਹੇ ਹਨ। ਤਿਉਹਾਰਾਂ ਦੇ ਸਮੇਂ ਜਦੋਂ ਬਾਜ਼ਾਰਾਂ ‘ਚ ਭੀੜ ਵਧ ਜਾਂਦੀ ਹੈ, ਤਾਂ ਇਹ ਸਮੱਸਿਆ ਹੋਰ ਵੱਡੀ ਪਰੇਸ਼ਾਨੀ ਬਣ ਜਾਂਦੀ ਹੈ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਸਫ਼ਾਈ ਅਤੇ ਮਰੰਮਤ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਈਓ ਰਵਨੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ, ਪਰ ਹੁਣ ਜਾਣਕਾਰੀ ਮਿਲਣ ‘ਤੇ ਜਲਦੀ ਹੀ ਬਾਥਰੂਮ ਦੀ ਸਫ਼ਾਈ ਅਤੇ ਮਰੰਮਤ ਕਰਵਾਈ ਜਾਵੇਗੀ।

---

mohali public toilet issue, mohali news, mohali bath room condition, derabassi bus stand, mohali cleanliness issue

ਮੋਹਾਲੀ ਖ਼ਬਰਾਂ, ਸਰਕਾਰੀ ਬਾਥਰੂਮ, ਬਦਬੂ ਸਮੱਸਿਆ, ਡੇਰਾਬੱਸੀ ਬੱਸ ਸਟੈਂਡ

---

In Mohali, the condition of the public toilet near the Derabassi Bus Stand is very poor. Local shopkeepers and women are facing difficulties due to foul smell and lack of cleanliness.

नगर परिषद ने जल्द ही सफाई और मरम्मत का आश्वासन दिया है।

---

#MohaliNews #PublicToiletIssue #Derabassi #CleanlinessDrive #PunjabNews
#मोहाली #स्वच्छता #सरकारीबाथरूम #समस्या #नगरपरिषद
#ਮੋਹਾਲੀ #ਸਰਕਾਰੀਬਾਥਰੂਮ #ਸਫ਼ਾਈਅਭਿਆਨ #ਪੰਜਾਬਖ਼ਬਰਾਂ #ਡੇਰਾਬੱਸੀ