:

ਅੰਮ੍ਰਿਤਸਰ ‘ਚ ਚਾਈਨਾ ਡੋਰ ਨੇ ਮਚਾਈ ਤਬਾਹੀ — ਜਸਕਰਣ ਗੰਭੀਰ ਜ਼ਖ਼ਮੀ, ਦੋ ਦੀ ਹੋ ਚੁੱਕੀ ਮੌਤ


ਅੰਮ੍ਰਿਤਸਰ ‘ਚ ਚਾਈਨਾ ਡੋਰ ਨੇ ਮਚਾਈ ਤਬਾਹੀ — ਜਸਕਰਣ ਗੰਭੀਰ ਜ਼ਖ਼ਮੀ, ਦੋ ਦੀ ਹੋ ਚੁੱਕੀ ਮੌਤ


ਅੰਮ੍ਰਿਤਸਰ


ਅੰਮ੍ਰਿਤਸਰ ਜ਼ਿਲ੍ਹੇ ‘ਚ ਚਾਈਨਾ ਡੋਰ ਦਾ ਖ਼ਤਰਾ ਮੁੜ ਸਾਹਮਣੇ ਆਇਆ ਹੈ। ਸਾਥਾ ਪਿੰਡ ਬਾਈਪਾਸ ਰਾਹੀਂ ਦਫ਼ਤਰ ਜਾਂਦੇ ਸਮੇਂ ਜਸਕਰਣ ਪਾਲ ਸਿੰਘ ਨਾਮਕ ਨੌਜਵਾਨ ਦੀ ਗਰਦਨ ਅਤੇ ਹੱਥ ‘ਚ ਚਾਈਨਾ ਡੋਰ ਉਲਝ ਜਾਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਸਕਰਣ ਦੇ ਮੁਤਾਬਕ, ਡੋਰ ਇਤਨੀ ਤੇਜ਼ ਸੀ ਕਿ ਉਸਦਾ ਬੈਗ ਪੂਰੀ ਤਰ੍ਹਾਂ ਫਟ ਗਿਆ ਤੇ ਗਰਦਨ ਤੇ ਹੱਥ ‘ਤੇ ਡੂੰਘੇ ਕੱਟ ਲੱਗ ਗਏ। ਗਨੀਮਤ ਇਹ ਰਹੀ ਕਿ ਉਸਦੀ ਜਾਨ ਬਚ ਗਈ, ਪਰ ਉਹ ਘਟਨਾ ਤੋਂ ਬਾਅਦ ਗਹਿਰੇ ਸਦਮੇ ਵਿੱਚ ਹੈ।
ਜਸਕਰਣ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਰੂ “ਚਾਈਨਾ ਡੋਰ” ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਤਾਂ ਜੋ ਭਵਿੱਖ ਵਿੱਚ ਹੋਰ ਜਾਨਾਂ ਨੂੰ ਨੁਕਸਾਨ ਨਾ ਹੋਵੇ। ਉਸਨੇ ਕਿਹਾ ਕਿ ਅੱਜ ਇਹ ਹਾਦਸਾ ਉਸ ਨਾਲ ਹੋਇਆ ਹੈ, ਕੱਲ੍ਹ ਕਿਸੇ ਹੋਰ ਨਾਲ ਵੱਡਾ ਹਾਦਸਾ ਵੀ ਹੋ ਸਕਦਾ ਹੈ।
ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਕੜੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਬਾਜ਼ਾਰਾਂ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਇਸ ‘ਤੇ ਰੋਕ ਨਹੀਂ ਲੱਗੀ ਤਾਂ ਨਿਰਦੋਸ਼ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ।
ਇਸੇ ਸਾਲ ਅੰਮ੍ਰਿਤਸਰ ਵਿੱਚ ਚਾਈਨਾ ਡੋਰ ਕਾਰਨ ਦੋ ਮੌਤਾਂ ਹੋ ਚੁੱਕੀਆਂ ਹਨ। ਪਹਿਲਾ ਮਾਮਲਾ ਅਜਨਾਲਾ ਨੇੜੇ ਹੋਇਆ, ਜਿੱਥੇ 19 ਸਾਲਾ ਪਵਨਦੀਪ ਸਿੰਘ ਦੀ ਗਰਦਨ ਪਲਾਸਟਿਕ ਡੋਰ ਨਾਲ ਕੱਟ ਗਈ ਸੀ। ਦੂਜਾ ਹਾਦਸਾ ਐਲੀਵੇਟਡ ਰੋਡ ‘ਤੇ ਹੋਇਆ, ਜਿੱਥੇ ਸਲਤਾਨਵਿੰਦ ਰੋਡ ਦੇ ਰਹਿਣ ਵਾਲੇ 40 ਸਾਲਾ ਸ਼ਮਸ਼ੇਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਸੀ।
ਲੋਕਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ, ਤਾਂ ਜੋ ਹੋਰ ਕਿਸੇ ਦਾ ਪਰਿਵਾਰ ਤਬਾਹ ਨਾ ਹੋਵੇ


---




China dor accident Punjab, Amritsar news, bike rider injured, Punjab government ban demand


ਚਾਈਨਾ ਡੋਰ ਖ਼ਬਰ, ਅੰਮ੍ਰਿਤਸਰ ਹਾਦਸਾ, ਜਸਕਰਣ ਪਾਲ ਸਿੰਘ, ਚਾਈਨਾ ਡੋਰ ‘ਤੇ ਰੋਕ, ਪੰਜਾਬ ਖ਼ਬਰਾਂ


---



A man named Jaskaran Pal Singh was injured in Amritsar after a sharp China dor cut his neck and hand while riding a bike. Locals demanded a complete ban on China dor to prevent more deaths.


अमृतसर में चाइना डोर से एक और हादसा, लोगों ने पूरी तरह रोक लगाने की मांग की।



---



#ChinaDor #AmritsarAccident #BanChinaDor #PunjabNews #PublicSafety
#चाइना_डोर #अमृतसर #पंजाबसमाचार #सरकारसेमांग #हादसाखबर
#ਚਾਈਨਾਡੋਰ #ਅੰਮ੍ਰਿਤਸਰਹਾਦਸਾ #ਪੰਜਾਬਖ਼ਬਰਾਂ #ਜਸਕਰਣਸਿੰਘ #ਚਾਈਨਾਡੋਰਤੇਰੋਕ