ਲਿਵ-ਇਨ ਰਿਲੇਸ਼ਨ ਦਾ ਦਰਦਨਾਕ ਅੰਤ: ਬਲੈਕਮੇਲਿੰਗ ਤੋਂ ਪਰੇਸ਼ਾਨ ਨੌਜਵਾਨ ਨੇ ਕਾਰ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ, ਗਰਲਫ੍ਰੈਂਡ ਗ੍ਰਿਫਤਾਰ
- Admin Default
- 03 Jun, 2026 15:16
ਲਿਵ-ਇਨ ਰਿਲੇਸ਼ਨ ਦਾ ਦਰਦਨਾਕ ਅੰਤ: ਬਲੈਕਮੇਲਿੰਗ ਤੋਂ ਪਰੇਸ਼ਾਨ ਨੌਜਵਾਨ ਨੇ ਕਾਰ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ, ਗਰਲਫ੍ਰੈਂਡ ਗ੍ਰਿਫਤਾਰ
ਬਠਿੰਡਾ-ਤਲਵੰਡੀ ਸਾਬੋ
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਨੌਜਵਾਨ ਚਰਨਪ੍ਰੀਤ ਸਿੰਘ ਨੇ ਗਰਲਫ੍ਰੈਂਡ ਅਤੇ ਉਸਦੇ ਪਰਿਵਾਰ ਦੀ ਬਲੈਕਮੇਲਿੰਗ ਅਤੇ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸਨੇ ਆਪਣੀ ਮੌਤ ਨੂੰ ਖੁਦਕੁਸ਼ੀ ਨਹੀਂ ਬਲਕਿ ਕਤਲ ਦੱਸਿਆ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਗਰਲਫ੍ਰੈਂਡ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਚਰਨਪ੍ਰੀਤ ਸਿੰਘ ਪੇਸ਼ੇ ਤੋਂ ਟੈਕਸੀ ਡਰਾਈਵਰ ਸੀ। ਕੁਝ ਸਾਲ ਪਹਿਲਾਂ ਡਰਾਈਵਰੀ ਦੌਰਾਨ ਉਸਦੀ ਮੁਲਾਕਾਤ ਬਰਨਾਲਾ ਦੀ ਰਹਿਣ ਵਾਲੀ ਜੋਤੀ ਬਾਂਸਲ ਨਾਲ ਹੋਈ ਸੀ, ਜੋ ਕਿ ਇੱਕ ਵਿਧਵਾ ਸੀ ਅਤੇ ਆਪਣੇ ਬੱਚਿਆਂ ਨਾਲ ਇਕੱਲੀ ਰਹਿੰਦੀ ਸੀ। ਹਮਦਰਦੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ ਅਤੇ ਦੋਵੇਂ ਪਿਛਲੇ 4 ਸਾਲਾਂ ਤੋਂ ਲਿਵ-ਇਨ ਰਿਲੇਸ਼ਨ ਵਿੱਚ ਇਕੱਠੇ ਰਹਿ ਰਹੇ ਸਨ। ਜੋਤੀ ਨੇ ਚਰਨਪ੍ਰੀਤ ਨੂੰ ਵਿਆਹ ਦਾ ਝਾਂਸਾ ਦੇ ਕੇ ਰਿਸ਼ਤੇ ਕਰਨ ਤੋਂ ਵੀ ਰੋਕਿਆ ਹੋਇਆ ਸੀ। ਚਰਨਪ੍ਰੀਤ ਆਪਣੀ ਕਮਾਈ ਦੇ ਪੈਸੇ ਵੀ ਜੋਤੀ ਨੂੰ ਦਿੰਦਾ ਸੀ।
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਚਰਨਪ੍ਰੀਤ ਨੇ ਜੋਤੀ ਦੀ ਬੇਟੀ ਨੂੰ ਵਿਦੇਸ਼ ਭੇਜਣ ਲਈ 4.50 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਜੋਤੀ ਦੀ ਮਾਂ ਸਤਨਾਮ ਅਤੇ ਭੈਣ ਸ਼ੈਲੀ ਵੀ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗੀਆਂ। ਜਦੋਂ ਚਰਨਪ੍ਰੀਤ ਨੇ ਹੋਰ ਪੈਸੇ ਦੇਣ ਤੋਂ ਮਨ੍ਹਾ ਕੀਤਾ, ਤਾਂ ਉਨ੍ਹਾਂ ਨੇ ਸਾਜ਼ਿਸ਼ ਤਹਿਤ ਉਸ ਨੂੰ ਮਾਨਸਿਕ ਤੌਰ 'ਤੇ ਟਾਰਚਰ ਕਰਨਾ ਅਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜੋਤੀ ਅਤੇ ਉਸਦੇ ਪਰਿਵਾਰ ਨੇ ਚਰਨਪ੍ਰੀਤ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਚਰਨਪ੍ਰੀਤ ਨੇ ਜੋਤੀ ਦੇ ਬੇਟੇ ਨਿਖਿਲ ਨਾਜ਼ 'ਤੇ ਜਬਰਦਸਤੀ ਕਰਨ ਅਤੇ ਗੰਭੀਰ ਬਲੈਕਮੇਲਿੰਗ ਦੇ ਦੋਸ਼ ਵੀ ਲਗਾਏ। ਉਸਨੇ ਦੱਸਿਆ ਕਿ ਜੋਤੀ ਉਸ ਨੂੰ ਬਰਨਾਲਾ ਦੇ ਵਿਧਾਇਕ ਦੇ ਨਾਮ 'ਤੇ ਵੀ ਧਮਕਾਉਂਦੀ ਸੀ। ਪਰੇਸ਼ਾਨੀ ਦੇ ਚਲਦਿਆਂ ਚਰਨਪ੍ਰੀਤ ਨੇ ਪਹਿਲਾਂ ਆਪਣੀ ਗੱਡੀ ਨੂੰ ਅੱਗ ਲਗਾਈ ਅਤੇ ਫਿਰ ਜ਼ਹਿਰ ਨਿਗਲ ਲਿਆ। ਇਸ ਦਿਲ ਕੰਬਾਊ ਘਟਨਾ ਤੋਂ ਬਾਅਦ ਤਲਵੰਡੀ ਸਾਬੋ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਜੋਤੀ ਬਾਂਸਲ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸਦੀ ਮਾਂ, ਭੈਣ ਅਤੇ ਬੇਟੇ ਦੀ ਭਾਲ ਜਾਰੀ ਹੈ।
---
A tragic case of suicide due to blackmailing and mental harassment has come to light in Bathinda, Punjab. A taxi driver, Charanpreet Singh, who was in a live-in relationship for 4 years, ended his life by consuming poison after setting his car on fire. Before dying, he released a video accusing his girlfriend Jyoti Bansal, her son, mother, and sister of severe harassment, extortion of 4.50 lakhs, and forced blackmailing. Police have registered an FIR at Talwandi Sabo station and arrested the prime accused girlfriend, while other family members are at large.
पंजाब के बठिंडा में लिव-इन रिलेशनशिप का एक खौफनाक अंत सामने आया है। ब्लैकमेलिंग और मानसिक प्रताड़ना से तंग आकर टैक्सी ड्राइवर चरणप्रीत सिंह ने अपनी कार को आग लगाने के बाद सल्फास खाकर आत्महत्या कर ली। सुसाइड से पहले बनाए वीडियो में मृतक ने अपनी लिव-इन पार्टनर ज्योति बंसल और उसके परिवार पर 4.50 लाख रुपये हड़पने, गंभीर ब्लैकमेलिंग और मानसिक टॉर्चर के आरोप लगाए हैं। पुलिस ने तलवंडी साबो थाने में एफआईआर दर्ज कर आरोपी प्रेमिका को गिरफ्तार कर लिया है, जबकि अन्य आरोपियों की तलाश जारी है।