:

ਡਿੰਪਲ ਕਤਲਕਾਂਡ: ਕੰਪਨੀ 'ਚ ਸਾਥੀ ਕਰਮਚਾਰੀ ਨੇ ਚਾਕੂ ਮਾਰ ਕੇ ਕੀਤਾ ਕਤਲ, ਪਰਿਵਾਰ ਨੇ ਲਗਾਏ ਗੰਭੀਰ ਆਰੋਪ


ਡਿੰਪਲ ਕਤਲਕਾਂਡ: ਕੰਪਨੀ 'ਚ ਸਾਥੀ ਕਰਮਚਾਰੀ ਨੇ ਚਾਕੂ ਮਾਰ ਕੇ ਕੀਤਾ ਕਤਲ, ਪਰਿਵਾਰ ਨੇ ਲਗਾਏ ਗੰਭੀਰ ਆਰੋਪ


ਪਟਿਆਲਾ 



ਮੋਹਾਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੀ ਲੜਕੀ ਡਿੰਪਲ ਦਾ ਉਸ ਦੇ ਹੀ ਸਾਥੀ ਕਰਮਚਾਰੀ ਹਰਜਿੰਦਰ ਉਰਫ਼ ਹੈਰੀ ਮਾਨ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਦੋਵੇਂ ਪਿਛਲੇ ਦੋ ਸਾਲਾਂ ਤੋਂ ਇਕੱਠੇ ਕੰਮ ਕਰਦੇ ਸਨ। ਮੁਲਜ਼ਮ ਨੇ ਪਿੱਛੋਂ ਆ ਕੇ ਡਿੰਪਲ ਦੀ ਗਰਦਨ ਅਤੇ ਸਰੀਰ 'ਤੇ ਚਾਕੂ ਨਾਲ ਕਰੀਬ 30 ਵਾਰ ਵਾਰ ਕੀਤੇ ਅਤੇ ਬਾਅਦ ਵਿੱਚ ਖੁਦ ਨੂੰ ਵੀ ਜ਼ਖਮੀ ਕਰ ਲਿਆ। ਮੁਲਜ਼ਮ ਦੀ ਹਾਲਤ ਹਸਪਤਾਲ ਵਿੱਚ ਗੰਭੀਰ ਬਣੀ ਹੋਈ ਹੈ।
ਡਿੰਪਲ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਵੱਲੋਂ ਸਿਰਫ਼ ਬੇਟੀ ਦੇ ਹਸਪਤਾਲ ਦਾਖਲ ਹੋਣ ਦਾ ਮੈਸੇਜ ਆਇਆ ਸੀ। ਜਦੋਂ ਉਹ ਰਸਤੇ ਵਿੱਚ ਸਨ, ਤਾਂ ਪੁਲਿਸ ਨੇ ਫੋਨ ਕਰਕੇ ਮਾਮੂਲੀ ਝਗੜਾ ਹੋਣ ਦੀ ਗੱਲ ਕਹੀ। ਪਰ ਹਸਪਤਾਲ ਪਹੁੰਚਣ 'ਤੇ ਉਨ੍ਹਾਂ ਨੂੰ ਸਿੱਧਾ ਡਿੰਪਲ ਦੀ ਲਾਸ਼ ਦਿਖਾਈ ਗਈ, ਜਿਸ ਦੇ ਸਰੀਰ ਅਤੇ ਗਲੇ 'ਤੇ ਗੰਭੀਰ ਚੋਟਾਂ ਦੇ ਨਿਸ਼ਾਨ ਸਨ। ਪਿਤਾ ਨੇ ਸਾਫ਼ ਕੀਤਾ ਕਿ ਡਿੰਪਲ ਨੇ ਕਦੇ ਕਿਸੇ ਪਰੇਸ਼ਾਨੀ ਜਾਂ ਦਬਾਅ ਦਾ ਜ਼ਿਕਰ ਨਹੀਂ ਸੀ ਕੀਤਾ। ਉਨ੍ਹਾਂ ਕੰਪਨੀ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਿਰਫ਼ ਕੰਮ ਦਾ ਰਿਸ਼ਤਾ ਸੀ ਅਤੇ ਜੇਕਰ ਕੋਈ ਇਕਤਰਫ਼ਾ ਸਬੰਧ ਸੀ ਵੀ, ਤਾਂ ਉਸ ਦੇ ਆਧਾਰ 'ਤੇ ਹੱਤਿਆ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਡਿੰਪਲ ਦੇ ਦਾਦਾ ਬਲਵੰਤ ਰਾਏ (ਭਾਜਪਾ ਆਗੂ) ਨੇ ਦੱਸਿਆ ਕਿ ਡਿੰਪਲ ਐਲ.ਐਲ.ਬੀ. ਪਾਸ ਸੀ। ਇਹ ਘਟਨਾ ਕੰਪਨੀ ਦੇ ਅੰਦਰ ਵਾਪਰੀ ਹੈ, ਇਸ ਲਈ ਕੰਪਨੀ ਦੀ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਪਟਿਆਲਾ ਵਿਖੇ ਡਿੰਪਲ ਦੇ ਅੰਤਿਮ ਸੰਸਕਾਰ ਮੌਕੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਕਈ ਸਿਆਸੀ ਤੇ ਸਮਾਜਿਕ ਆਗੂ ਸ਼ਾਮਲ ਹੋਏ।


---


In a shocking incident in Mohali, a girl named Dimple was brutally murdered by her colleague Harjinder Singh, who attacked her 30 times with a knife inside the company premises. Police has registered a case.

मोहाली की एक कंपनी में काम करने वाली डिंपल की उसके ही सहकर्मी हरजिंदर सिंह ने चाकू से 30 बार वार कर बेरहमी से हत्या कर दी। पुलिस ने सीसीटीवी फुटेज के आधार पर मामला दर्ज कर जांच शुरू कर दी है।



ਤਾਜ਼ਾ ਖ਼ਬਰਾਂ
Gallery
Tags
Social Media