:

ਪਾਣੀ ਦੀ ਮੋਟਰ ਦੇ ਕਬਜ਼ੇ ਨੂੰ ਲੈ ਕੇ ਭਖਿਆ ਵਿਵਾਦ: ਰਿਟਾਇਰਡ ਸਬ-ਇੰਸਪੈਕਟਰ ਪਰਿਵਾਰ ਸਮੇਤ ਭੁੱਖ ਹੜਤਾਲ 'ਤੇ ਬੈਠਾ


ਪਾਣੀ ਦੀ ਮੋਟਰ ਦੇ ਕਬਜ਼ੇ ਨੂੰ ਲੈ ਕੇ ਭਖਿਆ ਵਿਵਾਦ: ਰਿਟਾਇਰਡ ਸਬ-ਇੰਸਪੈਕਟਰ ਪਰਿਵਾਰ ਸਮੇਤ ਭੁੱਖ ਹੜਤਾਲ 'ਤੇ ਬੈਠਾ


ਬਰਨਾਲਾ 


ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਹੋ ਕੇ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ (ਰਿਟਾਇਰਡ) ਸਬ-ਇੰਸਪੈਕਟਰ ਰਜਿੰਦਰ ਸਿੰਘ ਨੇ ਆਪਣੇ ਪੂਰੇ ਪਰਿਵਾਰ ਸਮੇਤ ਥਾਣਾ ਧਨੌਲਾ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਪੂਰਾ ਮਾਮਲਾ ਖੇਤਾਂ ਦੀ ਸਿੰਚਾਈ ਲਈ ਲੱਗੀ ਪਾਣੀ ਦੀ ਮੋਟਰ ਦੇ ਮਾਲਕੀ ਹੱਕ ਅਤੇ ਕਬਜ਼ੇ ਨੂੰ ਲੈ ਕੇ ਇੱਕ ਪਰਿਵਾਰ ਅਤੇ ਕਿਸਾਨ ਯੂਨੀਅਨ ਵਿਚਾਲੇ ਚੱਲ ਰਹੇ ਵਿਵਾਦ ਨਾਲ ਜੁੜਿਆ ਹੋਇਆ ਹੈ। ਧਰਨੇ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਦੇ ਹੋਰ ਸੇਵਾਮੁਕਤ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਦੇ ਸਮਰਥਨ ਵਿੱਚ ਥਾਣੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਰਿਟਾਇਰਡ ਸਬ-ਇੰਸਪੈਕਟਰ ਰਜਿੰਦਰ ਸਿੰਘ ਅਨੁਸਾਰ, ਉਹ ਆਪਣੀ ਪਤਨੀ ਨੂੰ ਸਹੁਰੇ ਘਰੋਂ ਮਿਲੀ ਜੱਦੀ ਜ਼ਮੀਨ ਦੇ ਆਧਾਰ 'ਤੇ ਉੱਥੇ ਰਹਿ ਰਹੇ ਹਨ ਅਤੇ ਖੇਤ ਵਿੱਚ ਲੱਗੀ ਪਾਣੀ ਦੀ ਮੋਟਰ ਕਾਨੂੰਨੀ ਤੌਰ 'ਤੇ ਉਨ੍ਹਾਂ ਦੀ ਪਤਨੀ ਦੇ ਨਾਮ 'ਤੇ ਹੈ। ਪਹਿਲਾਂ ਉਹ ਆਪਣੇ ਇੱਕ ਰਿਸ਼ਤੇਦਾਰ ਨਵਦੀਪ ਸਿੰਘ ਨਾਲ ਸਾਂਝੇ ਤੌਰ 'ਤੇ ਇਸ ਮੋਟਰ ਦੀ ਵਰਤੋਂ ਕਰਦੇ ਸਨ, ਪਰ ਆਪਸੀ ਵਿਵਾਦ ਕਾਰਨ ਉਨ੍ਹਾਂ ਨੇ ਨਵਦੀਪ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਰਜਿੰਦਰ ਸਿੰਘ ਦਾ ਦੋਸ਼ ਹੈ ਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਜਬਰਨ ਉਨ੍ਹਾਂ ਦੀ ਮੋਟਰ ਕੋਠੀ ਦਾ ਤਾਲਾ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਕਿਸਾਨ ਨਵਦੀਪ ਸਿੰਘ ਪਿਛਲੇ 25 ਸਾਲਾਂ ਤੋਂ ਇਸ ਮੋਟਰ ਤੋਂ ਪਾਣੀ ਲੈ ਰਿਹਾ ਹੈ। ਯੂਨੀਅਨ ਅਨੁਸਾਰ ਉਹ ਸਿਰਫ਼ ਇੱਕ ਲੋੜਵੰਦ ਅਤੇ ਗਰੀਬ ਕਿਸਾਨ ਨੂੰ ਉਸ ਦਾ ਹੱਕ ਦਿਵਾਉਣ ਲਈ ਦਖ਼ਲ ਦੇ ਰਹੇ ਹਨ। ਇਸ ਅਨੋਖੇ ਧਰਨੇ ਕਾਰਨ ਥਾਣਾ ਧਨੌਲਾ ਦੇ ਬਾਹਰ ਮਾਹੌਲ ਕਾਫੀ ਗਰਮਾ ਗਿਆ ਹੈ, ਜਿੱਥੇ ਕਿਸਾਨ ਯੂਨੀਅਨ ਆਪਣੇ ਫੈਸਲੇ 'ਤੇ ਅੜੀ ਹੋਈ ਹੈ, ਉੱਥੇ ਹੀ ਸਾਬਕਾ ਪੁਲਿਸ ਮੁਲਾਜ਼ਮ ਰਜਿੰਦਰ ਸਿੰਘ ਦੇ ਪੱਖ ਵਿੱਚ ਲਾਮਬੰਦ ਹੋ ਰਹੇ ਹਨ। ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦੋਵਾਂ ਧਿਰਾਂ ਨੂੰ ਬਿਠਾ ਕੇ ਆਪਸੀ ਸਹਿਮਤੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ।


---


Punjab Police retired Sub-Inspector Rajinder Singh along with his family has sat on an indefinite hunger strike outside Dhanoula police station in Barnala, accusing the police of inaction after BKU Ugrahan members allegedly broke the lock of a water motor registered in his wife's name amid a family dispute.


पंजाब पुलिस के सेवानिवृत्त सब-इंस्पेक्टर राजिंदर सिंह पारिवारिक विवाद के बीच अपनी पत्नी के नाम पर दर्ज पानी की मोटर का ताला भारतीय किसान यूनियन (उग्रहां) द्वारा जबरन तोड़े जाने और पुलिस द्वारा कोई कार्रवाई न किए जाने से परेशान होकर बरनाला के धनौला थाने के बाहर परिवार सहित अनिश्चितकालीन भूख हड़ताल पर बैठ गए हैं।


ਤਾਜ਼ਾ ਖ਼ਬਰਾਂ
Gallery
Tags
Social Media