:

ਲੁਧਿਆਣਾ 'ਚ ਸਮਰਾਲਾ ਚੌਂਕ ਫਲਾਈਓਵਰ 'ਤੇ ਪਲਟਿਆ ਪਾਰਸਲ ਨਾਲ ਭਰਿਆ ਟਰੈਕ: ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ, ਵਾਲ-ਵਾਲ ਬਚੀ ਵੱਡੀ ਘਟਨਾ


ਲੁਧਿਆਣਾ 'ਚ ਸਮਰਾਲਾ ਚੌਂਕ ਫਲਾਈਓਵਰ 'ਤੇ ਪਲਟਿਆ ਪਾਰਸਲ ਨਾਲ ਭਰਿਆ ਟਰੈਕ: ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ, ਵਾਲ-ਵਾਲ ਬਚੀ ਵੱਡੀ ਘਟਨਾ


ਲੁਧਿਆਣਾ


ਲੁਧਿਆਣਾ ਦੇ ਵਿਅਸਤ ਸਮਰਾਲਾ ਚੌਂਕ ਫਲਾਈਓਵਰ 'ਤੇ ਵੀਰਵਾਰ ਸਵੇਰੇ 10 ਵਜੇ ਦਿੱਲੀ ਤੋਂ ਪਾਰਸਲ ਲੈ ਕੇ ਆ ਰਿਹਾ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਿਆ। ਹਾਦਸੇ ਦਾ ਮੁੱਖ ਕਾਰਨ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਡਰਾਈਵਰ ਦਾ ਸਟੀਅਰਿੰਗ ਤੋਂ ਕੰਟਰੋਲ ਹਟ ਗਿਆ ਅਤੇ ਟਰੱਕ ਵਿਚਕਾਰ ਸੜਕ 'ਤੇ ਹੀ ਪਲਟ ਗਿਆ। ਇਸ ਹਾਦਸੇ ਕਾਰਨ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ।
ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਜਦੋਂ ਇਹ ਭਾਰੀ-ਭਰਕਮ ਟਰੱਕ ਪਲਟਿਆ ਤਾਂ ਉਸ ਦੀ ਚਪੇਟ ਵਿੱਚ ਕੋਈ ਹੋਰ ਵਾਹਨ ਜਾਂ ਰਾਹਗੀਰ ਨਹੀਂ ਆਇਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਕਿਸੇੀ ਦੇ ਵੀ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਧਰਮਪੁਰਾ ਚੌਂਕ ਦੇ ਇੰਚਾਰਜ ਇੰਸਪੈਕਟਰ ਰਾਮ ਮੂਰਤੀ ਆਪਣੀ ਪੁਲਿਸ ਟੀਮ ਨਾਲ ਤੁਰੰਤ ਮੌਕੇ 'ਤੇ ਪਹੁੰਚੇ। ਸੁਰੱਖਿਆ ਦੇ ਮੱਦੇਨਜ਼ਰ ਐਕਤਿਆਤ ਵਜੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਮੌਕੇ 'ਤੇ ਬੁਲਾ ਲਿਆ ਗਿਆ ਸੀ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੜਕ ਦੇ ਵਿਚਕਾਰ-ਵਿਚਕਾਰ ਟਰੱਕ ਪਲਟਣ ਨਾਲ ਲੱਗੇ ਭਾਰੀ ਜਾਮ ਨੂੰ ਟ੍ਰੈਫਿਕ ਪੁਲਿਸ ਨੇ ਕੜੀ ਮਸ਼ੱਕਤ ਤੋਂ ਬਾਅਦ ਸੁਚਾਰੂ ਕਰਵਾ ਦਿੱਤਾ ਹੈ ਅਤੇ ਹੁਣ ਇਲਾਕੇ ਵਿੱਚ ਸਥਿਤੀ ਪੂਰੀ ਤਰ੍ਹਾਂ ਆਮ ਹੈ।
---
Truck carrying parcels overturns on Samrala Chowk flyover in Ludhiana after the driver dozes off; no casualties reported, traffic restored by police.

लुधियाना के समराला चौक फ्लाईओवर पर पार्सल से भरा ट्रक पलटा, ड्राइवर को झपकी आने से हुआ हादसा, गनीमत रही कि कोई हताहत नहीं हुआ।

Ludhiana truck accident, Samrala Chowk flyover Ludhiana, Punjab traffic news, Ludhiana breaking news, parcel truck overturns.

लुधियाना ट्रक हादसा, समराला चौक फ्लाईओवर, पंजाब पुलिस, ट्रैफिक जाम लुधियाना, ब्रेकिंग न्यूज़।

ਤਾਜ਼ਾ ਖ਼ਬਰਾਂ
Gallery
Tags
Social Media