:

ਪੀਐਮ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਦਿੱਲੀ ਵਿੱਚ ਮੁਲਾਕਾਤ:ਪਛੂਪਤੀਨਾਥ ਮੰਦਰ ਦਾ ਪ੍ਰਸਾਦ ਅਤੇ ਗੰਗਾਜਲ ਦਾ ਕਲਸ਼ ਕੀਤਾ ਗਿਆ ਭੇਂਟ


ਪੀਐਮ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਦਿੱਲੀ ਵਿੱਚ ਮੁਲਾਕਾਤ:ਪਛੂਪਤੀਨਾਥ ਮੰਦਰ ਦਾ ਪ੍ਰਸਾਦ ਅਤੇ ਗੰਗਾਜਲ ਦਾ ਕਲਸ਼ ਕੀਤਾ ਗਿਆ ਭੇਂਟ


ਨਵੀਂ ਦਿੱਲੀ

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੇ ਦਿੱਲੀ ਪਹੁੰਚਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਪਹੁੰਚਣ 'ਤੇ ਉਨ੍ਹਾਂ ਨੂੰ ਗਲੇ ਲਗਾ ਕੇ ਜੀ ਆਇਆਂ ਨੂੰ ਆਖਿਆ, ਜਿੱਥੇ ਉਨ੍ਹਾਂ ਨੂੰ ਰੈੱਡ ਕਾਰਪੇਟ ਅਤੇ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਅਹਿਮ ਦੁਪੱਖੀ ਬੈਠਕ ਹੋਈ, ਜਿਸ ਵਿੱਚ ਭਾਰਤ-ਨੇਪਾਲ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਸਹਿਯੋਗ ਵਧਾਉਣ 'ਤੇ ਵਿਸ਼ੇਸ਼ ਚਰਚਾ ਕੀਤੀ ਗਈ।
ਬੈਠਕ ਦੌਰਾਨ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਪੀ.ਐਮ. ਮੋਦੀ ਨੂੰ ਪਛੂਪਤੀਨਾਥ ਮੰਦਰ ਦਾ ਪ੍ਰਸਾਦ ਭੇਂਟ ਕੀਤਾ, ਜਿਸ ਵਿੱਚ ਇੱਕ ਕਲਾਤਮਕ ਲੱਕੜ ਦੇ ਡਿੱਬੇ ਵਿੱਚ ਰੁਦ੍ਰਾਕਸ਼, ਸ਼ਾਲਿਗ੍ਰਾਮ ਅਤੇ ਚੰਦਨ ਸ਼ਾਮਲ ਸੀ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਗੰਗਾਜਲ ਨਾਲ ਭਰਿਆ ਕਲਸ਼ ਭੇਂਟ ਕੀਤਾ। ਇਸ ਤੋਂ ਇਲਾਵਾ ਨੇਪਾਲੀ ਦੂਤਘਰ ਵੱਲੋਂ ਮਚਿੰਦ੍ਰਨਾਥ ਨਾਲ ਜੁੜਿਆ ਤੋਹਫ਼ਾ ਵੀ ਮੋਦੀ ਨੂੰ ਦਿੱਤਾ ਗਿਆ। ਦੋਵਾਂ ਨੇਤਾਵਾਂ ਨੇ ਇਸ ਦੌਰਾਨ ਅਯੁੱਧਿਆ ਅਤੇ ਨੇਪਾਲ ਦੇ ਜਨਕਪੁਰਧਾਮ ਵਿਚਕਾਰ ਚੱਲਣ ਵਾਲੀ ਨਵੀਂ ਹਫ਼ਤਾਵਾਰੀ ਟ੍ਰੇਨ ਸੇਵਾ ਦਾ ਉਦਘਾਟਨ ਵੀ ਕਰਨਾ ਹੈ।

Nepal's Prime Minister Balen Shah meets PM Narendra Modi in Delhi; exchanges sacred gifts including Pashupatinath temple prasad and Gangajal, while discussing bilateral ties and inaugurating a new train service.

नेपाल के प्रधानमंत्री बालेन शाह का दिल्ली में भव्य स्वागत, पीएम मोदी से मुलाकात कर पशुपतिनाथ मंदिर का प्रसाद और गंगाजल का कलश किया भेंट।

Balen Shah PM Modi meet, Nepal PM India visit, Pashupatinath prasad Modi, India Nepal bilateral relations, Delhi news updates.

बालेन शाह दौरा, प्रधानमंत्री मोदी, नेपाल समाचार, ब्रेकिंग न्यूज़, अंतरराष्ट्रीय समाचार।

ਤਾਜ਼ਾ ਖ਼ਬਰਾਂ
Gallery
Tags
Social Media