:

ਕਪਿਲ ਦੇਵ ਵੱਲੋਂ ਨੌਜਵਾਨ ਕ੍ਰਿਕਟਰ ਵੈਭਵ ਸੂਰਜਵੰਸ਼ੀ ਦੀ ਸ਼ਲਾਘਾ: ਲਿਸਟ-ਏ ਕ੍ਰਿਕਟ ਵਿੱਚ 28 ਗੇਂਦਾਂ 'ਤੇ ਸੈਂਕੜਾ ਲਗਾਉਣ 'ਤੇ ਕੀਤੀ ਤਾਰੀਫ਼


ਕਪਿਲ ਦੇਵ ਵੱਲੋਂ ਨੌਜਵਾਨ ਕ੍ਰਿਕਟਰ ਵੈਭਵ ਸੂਰਜਵੰਸ਼ੀ ਦੀ ਸ਼ਲਾਘਾ: ਲਿਸਟ-ਏ ਕ੍ਰਿਕਟ ਵਿੱਚ 28 ਗੇਂਦਾਂ 'ਤੇ ਸੈਂਕੜਾ ਲਗਾਉਣ 'ਤੇ ਕੀਤੀ ਤਾਰੀਫ਼


ਚੰਡੀਗੜ੍ਹ


ਭਾਰਤ ਨੂੰ ਪਹਿਲਾ ਕ੍ਰਿਕਟ ਵਰਲਡ ਕੱਪ ਜਿਤਾਉਣ ਵਾਲੇ ਮਹਾਨ ਕਪਤਾਨ ਕਪਿਲ ਦੇਵ ਨੇ ਲਿਸਟ-ਏ ਕ੍ਰਿਕਟ ਵਿੱਚ ਮਹਿਜ਼ 28 ਗੇਂਦਾਂ ਵਿੱਚ ਸੈਂਕੜਾ ਜੜ ਕੇ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਸਥਾਪਤ ਕਰਨ ਵਾਲੇ ਯੁਵਾ ਕ੍ਰਿਕਟਰ ਵੈਭਵ ਸੂਰਜਵੰਸ਼ੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਚੰਡੀਗੜ੍ਹ ਵਿੱਚ ਟ੍ਰਾਈਡੈਂਟ ਓਪਨ ਗੋਲਫ਼ ਚੈਂਪੀਅਨਸ਼ਿਪ ਦੇ ਸਬੰਧ ਵਿੱਚ ਪਹੁੰਚੇ ਕਪਿਲ ਦੇਵ ਨੇ ਕਿਹਾ ਕਿ ਇੰਨੇ ਛੋਟੇ ਉਮਰ ਦੇ ਖਿਡਾਰੀ ਲਈ ਅਜਿਹਾ ਵੱਡਾ ਰਿਕਾਰਡ ਬਣਾਉਣਾ ਆਸਾਨ ਨਹੀਂ ਹੁੰਦਾ ਅਤੇ ਸਮੇਂ ਦੇ ਨਾਲ ਜਿਵੇਂ-ਜਿਵੇਂ ਵੈਭਵ ਵਿੱਚ ਹੋਰ ਪਰਿਪੱਕਤਾ ਆਵੇਗੀ, ਉਹ ਭਾਰਤੀ ਟੀਮ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਇਸ ਮੌਕੇ ਗੋਲਫ਼ ਖੇਡ ਬਾਰੇ ਗੱਲ ਕਰਦਿਆਂ ਉਨ੍ਹਾਂ ਦੇਸ਼ ਵਿੱਚ ਗੋਲਫ਼ ਕੋਰਸਾਂ ਦੀ ਗਿਣਤੀ ਵਧਾਉਣ ਦੀ ਵਕਾਲਤ ਕੀਤੀ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਣ ਦਾ ਮੌਕਾ ਮਿਲ ਸਕੇ। ਉਨ੍ਹਾਂ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਉਪਲਬਧ ਸਹੂਲਤਾਂ ਵਿੱਚ ਹੀ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਗੋਲਫ਼ ਵਿੱਚ ਕਾਫ਼ੀ ਸਕਾਰਾਤਮਕ ਬਦਲਾਅ ਆਇਆ ਹੈ।
---
Legendary cricketer Kapil Dev praises young prodigy Vaibhav Suryavanshi for his record-breaking 28-ball century in List-A cricket during his visit to Chandigarh for a golf championship.

कपिल देव ने युवा क्रिकेटर वैभव सूर्यवंशी की 28 गेंदों में शतक लगाने के रिकॉर्ड पर की जमकर तारीफ; चंडीगढ़ में गोल्फ चैंपियनशिप के दौरान दिया बयान।

Kapil Dev Vaibhav Suryavanshi, Kapil Dev Chandigarh news, Trident Open Golf Championship, Indian cricket young records, Kapil Dev golf promotion.

कपिल देव, वैभव सूर्यवंशी, पंजाब समाचार, ब्रेकिंग न्यूज़, खेल समाचार।

ਤਾਜ਼ਾ ਖ਼ਬਰਾਂ
Gallery
Tags
Social Media