:

ਹੁਣ ਕਾਦੀਆਂ ਵਿੱਚ ਵੇਖੇ ਗਏ ਤੇਂਦੁਏ ਦੀ ਦਹਿਸ਼ਤ


ਹੁਣ ਕਾਦੀਆਂ ਵਿੱਚ ਵੇਖੇ ਗਏ ਤੇਂਦੁਏ ਦੀ ਦਹਿਸ਼ਤ

CCTV ਵਿੱਚ ਵੀ ਕੈਦ ਹੋਈਆਂ ਤਸਵੀਰਾਂ,ਵਣ ਅਧਿਕਾਰੀ ਨੇ ਕੀਤੀ ਤੇੰਦੂਆ ਹੋਣ ਦੀ ਪੁਸ਼ਟੀ


ਗੁਰਦਾਸਪੁਰ 

ਹੁਣ ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆ ਵਿਖ਼ੇ ਤੇਂਦੂਆ ਵੇਖੇ ਜਾਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਰਚੋਵਾਲ ਰੋਡ ਤੇ ਬਣੀ ਕਾਲੋਨੀ ਚ ਰਹਿਣ ਵਾਲ਼ੇ ਹਲੀਮ ਅਹਿਮਦ ਨੇ ਤੇਦੂ ਨੂੰ ਆਪਣੀ ਅੱਖੀ ਵੇਖਿਆ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਵਨ ਵੀ ਵਗਦੇ ਅਧਿਕਾਰੀ ਸ਼ਕਤੀ ਕਪੂਰ ਵੱਲੋਂ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਵਿੱਚ ਤਿੰਨ ਦੋਏ ਵਰਗਾ ਇਕ ਜਾਨਵਰ ਦੇਖਿਆ ਗਿਆ । ਜਿਸ ਦੇ ਤੇਂਦੁਆ ਹੋਣ ਦੀ ਪੁਸ਼ਟੀ ਅਧਿਕਾਰੀ ਸ਼ਕਤੀ ਕਪੂਰ ਨੇ ਕਰ ਦਿੱਤੀ ਹੈ ਅਤੇ ਇਲਾਕੇ ਦੇ ਲੋਕਾਂ ਖਾਸ ਕਰ ਬੱਚਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਕਾਹਨੂੰਵਾਨ ਹਲਕੇ ਦੇ ਲੋਕਾਂ ਵੱਲੋਂ ਵੀ ਪਿਛਲੇ ਲਗਭਗ ਇੱਕ ਮਹੀਨੇ ਤੋਂ ਤੇੰਦੂਏ ਵਰਗਾ ਜਾਨਵਰ  ਵੇਖੇ ਜਾਣ ਦੇ ਦਾਵੇ ਕੀਤੇ ਜਾ ਰਹੇ ਸਨ ਪਰ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਸੀ। ਹੁਣ ਅਧਿਕਾਰੀ ਨੇ ਇਸ ਦੇ ਤੇੰਦੁਆ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।

ਹਲੀਮ ਅਹਿਮਦ ਨੇ ਦੱਸਿਆ ਕਿ ਉਹ ਦੋਪਹਿਰ ਬਾਅਦ ਕਰੀਬ ਸਾਢੇ ਤਿੰਨ ਵਜੇ ਜਦੋ ਅਪਣੀ ਪਤਨੀ ਦੇ ਨਾਲ ਕਾਰ ਵਿਚ ਬੈਠਣ ਲੱਗੇ ਤਾਂ ਓਹਨਾਂ ਨੂੰ ਸਾਹਮਣੇ ਡਾਕਟਰ ਵਸੀਮ ਅਹਿਮਦ ਫਰੀਦੀ ਦੀ ਕੋਠੀ ਦੇ ਸਾਹਮਣੇ ਕੋਈ ਚੀਤੇ ਵਰਗਾ ਜਾਨਵਰ ਤੇਜ਼ ਭੱਜਦਾ ਨਜ਼ਰ ਆਇਆ। ਉਹਨਾਂ ਨੇ ਤੁਰੰਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਦੋਂ ਸੀਸੀ ਟੀਵੀ ਦੀ ਰਿਕਾਰਡਿੰਗ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼ਕਤੀ ਕਪੂਰ ਨੇ ਦੇਖੀ ਤਾਂ ਇਸ ਦੇ ਤੇੰਦੁਆ ਹੋਣ ਦੀ ਪੁਸ਼ਟੀ ਕੀਤੀ ਹੈ। ਇੱਸ ਬਾਰੇ ਜਾਨਕਾਰੀ ਦਿੰਦਿਆ ਸ਼ਕਤੀ ਕਪੂਰ ਨੇਂ ਕਿਹਾ ਕਿ ਇਹ ਜਾਨਵਰ ਤੇੰਦੂਆ ਹੈ ਅਤੇ ਲੋਕ ਇਸ ਜਾਨਵਰ ਤੋ ਸਾਵਧਾਨ ਰਹਿਣ। ਇਹ ਬਹੁਤ ਖਤਰਨਾਕ ਜਾਨਵਰ ਹੈ। ਜੰਗਲਾਤ ਮਹਿਕਮਾ ਇੱਸ ਮਾਮਲੇ ਤੇ ਪੂਰਾ ਸਤਰਕ ਹੈ ਅਤੇ ਇਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਇਲਾਕੇ ਵਿੱਚ ਵੀ ਇਹ ਨਜ਼ਰ ਆਉਂਦਾ ਹੈ ਤੁਰੰਤ ਇਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media