:

SSP ਨੇ ਲਿਆ ਨੋਮੀਨੇਸ਼ਨ ਸੈਂਟਰ ਦਾ ਜਾਇਜਾ


SSP ਨੇ ਲਿਆ ਨੋਮੀਨੇਸ਼ਨ ਸੈਂਟਰ ਦਾ ਜਾਇਜਾ

ਗੁਰਦਾਸਪੁਰ

- ਪੰਚਾਇਤੀ ਚੋਣਾਂ ਨੂੰ ਲੈ ਕੇ  ਜਿਲਾ ਅਧਿਕਾਰੀਆਂ ਵੱਲੋਂ ਪੂਰੀ ਤਰ੍ਹਾਂ ਨਾਲ ਮੁਸਤੈਦੀ ਵਰਤੀ ਜਾ ਰਹੀ ਹੈ। ਇਸੇ ਕੜੀ ਵਿੱਚ ਗੁਰਦਾਸਪੁਰ ਦੇ ਐਸਐਸਪੀ ਦਿਆਮਾ ਹਰੀਸ਼ ਵੱਲੋਂ ਕਸਬਾ ਕਲਾਨੌਰ ਵਿਖੇ ਪਹੁੰਚ ਕੇ ਨੋਮੀਨੇਸ਼ਨ ਸੈਂਟਰ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਅੱਜ ਨੋਮੀਨੇਸ਼ਨ ਆਖਰੀ ਦਿਨ ਹੈ ਅਤੇ ਨੋਮੀਨੇਸ਼ਨ ਸੈਂਟਰ ਵਿਖੇ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਨੋਮੀਨੇਸ਼ਨ ਸੈਂਟਰ ਤੋਂ 200 ਮੀਟਰ ਦੇ ਘੇਰੇ ਵਿੱਚ ਪੁਲਿਸ ਨਾਕੇ ਲਗਾ ਦਿੱਤੇ ਗਏ ਅਤੇ ਸਿਰਫ ਜਿਸ ਵਿਅਕਤੀ ਨੇ ਆਪਣੇ ਕਾਗਜ ਦੀ ਦਾਖਲ ਕਰਨੇ ਹਨ ਉਹ ਹੀ ਨੋਮੀਨੇਸ਼ਨ ਸੈਂਟਰ ਤੱਕ ਜਾਣ ਦਿੱਤਾ ਜਾਵੋਗਾ। ਉਮੀਦਵਾਰ ਦੇ ਨਾਲ ਆਏ ਲੋਕਾਂ ਨੂੰ 200 ਮੀਟਰ ਬਾਹਰ ਹੀ ਰੋਕ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਨੋਮੀਨੇਸ਼ਨ ਸੈਂਟਰ ਵਿੱਚ ਕਿਸੇ ਵੀ ਤਰ੍ਹਾਂ ਦਾ ਅਸਲਾ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।ਅਸਲਾ ਧਾਰਕ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਆਪਣਾ ਅਸਲਾ ਜਮਾ ਨਹੀਂ ਕਰਵਾਇਆ ਹੈ ਤਾਂ ਉਹ ਜਮਾ ਕਰਵਾ ਦੇਣ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media