:

ਬਰਨਾਲਾ- ਕੁੜੀ ਨੂੰ ਕਈ ਫੁੱਟ ਤੱਕ ਘੜੀਸ ਕੇ ਲੈ ਗਏ ਲੁਟੇਰੇ, ਕੁੜੀ ਹੋਈ ਜਖਮੀ


ਬਰਨਾਲਾ- ਕੁੜੀ ਨੂੰ ਕਈ ਫੁੱਟ ਤੱਕ ਘੜੀਸ ਕੇ ਲੈ ਗਏ ਲੁਟੇਰੇ, ਕੁੜੀ ਹੋਈ ਜਖਮੀ 

ਬਰਨਾਲਾ 

ਸਥਾਨਕ ਸ਼ਹਿਰ ਦੇ ਬੱਸ ਸਟੈਂਡ ਕੋਲ 16 ਏਕੜ ਦੇ ਕੋਲੋਂ ਲੰਘਣ ਵਾਲੀ ਇੱਕ ਗਲੀ ਵਿੱਚੋਂ ਇੱਕ ਕੁੜੀ ਨੂੰ ਲੁਟੇਰੇ 20 ਫੁੱਟ ਤੱਕ ਘੜੀਸ ਕੇ ਲੈ ਗਏ। ਲੁਟੇਰੇ ਉਸਦਾ ਬੈਗ ਖੋਣਾ ਚਾਹੁੰਦੇ ਸਨ ਲੇਕਿਨ ਕੁੜੀ ਨੇ ਬੈਗ ਨੂੰ ਜੋਰ ਨਾਲ ਫੜ ਕੇ ਰੱਖਿਆ। ਉਹ ਸਫਲ ਨਹੀਂ ਹੋਏ ਤਾਂ ਭੱਜ ਗਏ ਪਰ ਕੁੜੀ ਬੁਰੀ ਤਰ੍ਹਾਂ ਸੜਕ ਤੇ ਡਿੱਗ ਪਈ। ਜਿਸ ਨਾਲ ਉਸਦੇ ਗੰਭੀਰ ਸੱਟਾਂ ਲੱਗੀਆਂ ਹਨ‌। ਲਗਾਤਾਰ ਵੱਧ ਰਹੀਆਂ ਘਟਨਾਵਾਂ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਹਜੇ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਨਾ ਹੀ ਕੋਈ ਲਿਖਤ ਵਿੱਚ ਕੋਈ ਕਾਗਜ ਆਇਆ ਹੈ ਇਸ ਲਈ ਉਹ ਫਿਲਹਾਲ ਇੰਤਜ਼ਾਰ ਕਰ ਰਹੇ ਹਨ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕਰ ਸਕਦੇ ਹਨ।

ਤਾਜ਼ਾ ਖ਼ਬਰਾਂ
Gallery
Tags
Social Media