:

ਅਮਰੀਕਾ ਵਿੱਚ ਜਿੱਤ ਦੇ ਜਸ਼ਨ ਵਿੱਚ ਗੋਲੀਬਾਰੀ, 3 ਲੋਕਾਂ ਦੀ ਮੌਤ


  • ਅਮਰੀਕਾ ਵਿੱਚ ਜਿੱਤ ਦੇ ਜਸ਼ਨ ਵਿੱਚ ਗੋਲੀਬਾਰੀ, 3 ਲੋਕਾਂ ਦੀ ਮੌਤ

    ਮਿਸੀਸਿਪੀ

    ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਮਰੀਕਾ ਵਿਚ ਸ਼ਰੇਆਮ ਗੋਲੀਆਂ ਚੱਲੀਆਂ ਹੋਣ ਅਤੇ ਲੋਕ ਮਰੇ ਹੋਣ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਦਰਅਸਲ ਅਮਰੀਕਾ ਦੇ ਮਿਸੀਸਿਪੀ 'ਚ ਇਕ ਸਕੂਲ 'ਚ ਫੁੱਟਬਾਲ ਮੈਚ ਤੋਂ ਬਾਅਦ ਜਿੱਤ ਦਾ ਜਸ਼ਨ ਮਨਾਇਆ ਗਿਆ ਪਰ ਦੋ ਲੋਕਾਂ ਨੇ ਜਸ਼ਨ ਮਨਾ ਰਹੇ ਕਰੀਬ 200 ਤੋਂ 300 ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। 
    ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਜ਼ਖਮੀ ਹੋ ਗਏ ਹਨ। ਗੋਲੀਬਾਰੀ ਮਿਸੀਸਿਪੀ ਤੋਂ ਲਗਭਗ 3 ਕਿਲੋਮੀਟਰ ਦੂਰ ਹੋਮਸ ਕਾਉਂਟੀ ਕਨਸੋਲੀਡੇਟਿਡ ਸਕੂਲ ਵਿੱਚ ਹੋਈ। ਹੋਮਜ਼ ਕਾਉਂਟੀ ਸ਼ੈਰਿਫ ਵਿਲੀ ਮਾਰਚ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।


    Source babushahi 
     

ਤਾਜ਼ਾ ਖ਼ਬਰਾਂ
Gallery
Tags
Social Media