:

ਜਦੋਂ ਖੜੀ ਖੜੀ ਐਬੂਲੈਂਸ ਅੱਗ ਲੱਗਣ ਨਾਲ ਸੜ ਕੇ ਹੋਈ ਸਵਾਹ


ਜਦੋਂ ਖੜੀ ਖੜੀ ਐਬੂਲੈਂਸ ਅੱਗ ਲੱਗਣ ਨਾਲ ਸੜ ਕੇ ਹੋਈ ਸਵਾਹ 

ਗੁਰਦਾਸਪੁਰ

ਬੀਤੀ ਦੇਰ ਰਾਤ ਸ਼ਹਿਰ ਧਾਰੀਵਾਲ ਦੇ ਸਰਕਾਰੀ ਸੀਐਚਸੀ ਹਸਪਤਾਲ ਵਿੱਚ ਡੇਢ ਵਜੇ ਦੇ ਕਰੀਬ ਐਮਬੂਲੈਂਸ ਨੂੰ ਭਿਆਨਕ ਅੱਗ ਲੱਗ ਗਈ ਜਿਸ  ਨਾਲ ਸਾਰੀ ਐਬੂਲੈਂਸ ਹੀ ਸੜ ਕੇ ਸਵਾਹ ਹੋ ਗਈ ।

ਜਾਣਕਾਰੀ ਦਿੰਦਿਆਂ ਦੌਰਾਨ ਐਂਬੂਲੈਂਸ ਤੇ ਡਰਾਈਵਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿਖੇ ਕਿਸੇ ਮਰੀਜ਼ ਨੂੰ ਛੱਡ ਕੇ ਰਾਤ ਵਾਪਿਸ ਆਏ । ਹਸਪਤਾਲ ਵਿੱਚ ਇਸ ਨੂੰ ਖੜਾ ਕਰ ਦਿੱਤਾ ਅਤੇ ਆਪਣੇ ਕਮਰੇ ਵਿੱਚ ਚਲੇ ਗਏ। 10 ਮਿੰਟ ਤੇ ਬਾਅਦ ਹੀ ਰੌਲਾ ਪੈ ਗਿਆ ਕਿ ਐਂਬੂਲੈਂਸ ਨੂੰ ਅੱਗ ਲੱਗ ਗਈ ਹੈ । ਉਸ ਨੇ ਦੱਸਿਆ ਕਿ ਅੱਗ ਦਾ ਮੰਜ਼ਰ ਬਹੁਤ ਹੀ ਭਿਆਨਕ ਸੀ ਅਤੇ ਦੇਖਦੇ ਹੀ ਦੇਖਦੇ ਕੁਝ ਮਿੰਟਾਂ ਦੇ ਵਿੱਚ ਪੂਰੀ ਐਬੂਲੈਂਸ ਹੀ ਸੜ ਕੇ ਸੁਆਹ ਹੋ ਗਈ ।

ਉੱਥੇ ਹੀ ਇਸ ਘਟਨਾ ਦੇ ਪ੍ਰਤੱਖ ਦਰਸ਼ੀ ਪਿੰਡ ਭੁੰਬਲੀ ਦੇ ਲਾਲੀ ਨਾਮਕ ਨੌਜਵਾਨ  ਜਿਸ ਦੀ ਪਤਨੀ ਹੋਸਪਿਟਲ ਵਿੱਚ ਦਾਖਲ ਸੀ ਨੇ ਦੱਸਿਆ ਕਿ ਰਾਤ ਡੇਢ ਵਜੇ ਦੇ ਕਰੀਬ ਉਹ ਵਾਟਰ ਕੂਲਰ ਤੇ ਪਾਣੀ ਲੈਣ ਆਇਆ ਜਦੋਂ ਉਸਨੇ ਬਾਹਰ ਵੱਲ ਦੇਖਿਆ ਤਾਂ ਐਬੂਲੈਂਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਤਾਂ ਉਸਨੇ ਦੌੜ ਕੇ ਐਬੂਲੈਂਸ ਦੇ ਨਜ਼ਦੀਕ ਜਾ ਕੇ ਉਸਦੇ ਪਿਛਲੇ ਦੋਵਾਂ ਸ਼ੀਸ਼ਿਆਂ ਨੂੰ ਤੋੜ ਦਿੱਤਾ। ਜੇਕਰ ਐਬੂਲੈਂਸ ਦਾ ਸ਼ੀਸ਼ਾ ਨਾ ਤੋੜਿਆ ਹੁੰਦਾ ਵੱਡਾ ਬਲਾਸਟ ਵੀ ਹੋ ਸਕਦਾ ਸੀ, ਕਿਉਂਕਿ ਗੱਡੀ ਵਿੱਚ ਆਕਸੀਜਨ ਦਾ ਸਿਲੰਡਰ ਵੀ ਪਿਆ ਸੀ ਜਿਸ ਦੇ ਨਾਲ ਪਤਾ ਨਹੀਂ ਕਿੰਨੀਆਂ ਜਾਨਾਂ ਜਾ ਸਕਦੀਆਂ ਸੀ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media