:

ਲਾਰੰਸ ਬਿਸ਼ਨੋਈ ਇੰਟਰਵਿਊ: ਦੋ ਡੀ ਐਸ ਪੀ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ


ਲਾਰੰਸ ਬਿਸ਼ਨੋਈ ਇੰਟਰਵਿਊ: ਦੋ ਡੀ ਐਸ ਪੀ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ

ਚੰਡੀਗੜ੍ਹ

ਪੰਜਾਬ ਪੁਲਿਸ ਦੀ ਹਿਰਾਸਤ ਵਿਚ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਦੋ ਡੀ ਐਸ ਪੀ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਹਨ। ਸਸਪੈਂਡ ਕੀਤੇ ਗਏ ਡੀ ਐਸ ਪੀਜ਼ ਵਿਚ ਗੁਰਸ਼ੇਰ ਸਿੰਘ ਤੇ ਸਮਰ ਵਨੀਤ ਸ਼ਾਮਲ ਹਨ।
ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਐਸ ਆਈ ਟੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਾਰੰਸ ਬਿਸ਼ਨੋਈ ਦੀ ਇਕ ਪ੍ਰਾਈਵੇਟ ਚੈਨਲ ਨਾਲ ਇੰਟਰਵਿਊ 3 ਅਤੇ 4 ਸਤੰਬਰ 2022 ਨੂੰ ਖਰੜ ਸੀ ਆਈ ਏ ਵਿਚ ਹੋਈ ਸੀ। ਐਸ ਆਈ ਟੀ ਦੀ ਅਗਵਾਈ ਸਪੈਸ਼ਲ ਡੀ ਜੀ ਪੀ ਪ੍ਰਬੋਧ ਕੁਮਾਰ ਨੇ ਕੀਤੀ।
ਸਸਪੈਂਡ ਕੀਤੇ ਗਏ ਹੋਰ ਮੁਲਾਜ਼ਮਾਂ ਵਿਚ ਸਬ ਇੰਸਪੈਕਟਰ ਰੀਨਾ ਸੀ ਆਈ ਏ ਖਰੜ, ਸਬ ਇੰਸਪੈਕਟਰ ਐਲ ਆਰ ਜਗਤਪਾਲ ਜਾਂਗੂ, ਐਸ ਆਈ ਸ਼ਗਨਜੀਤ ਸਿੰਘ ਤੇ ਹੈਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਹਨ। 
ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ  ਤੇ ਅਗਲੀ ਤਾਰੀਕ 28 ਅਕਤੂਬਰ ਲਈ ਤੈਅ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media